Meanings of Punjabi words starting from ਦ

ਭੰਡਾਰੀ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜਿਸ ਨੂੰ ਗੁਰੂ ਸਾਹਿਬ ਨੇ ਚਾਰ ਪ੍ਰਕਾਰ ਦੀ ਚਰਚਾ ਦਾ ਨਿਰਣਾ ਦੱਸਿਆ. ਦੇਖੋ, ਚਰਚਾ.


ਫ਼ਾ. [درگزشت] ਦਰਗੁਜਸ਼੍ਤ. ਵਿ- ਗੁਜਰਿਆ. ਵੀਤਗਿਆ। ੨. ਮਰਗਿਆ.


ਫ਼ਾ. [درگُزشتن] ਦਰਗੁਜਸ਼੍ਤਨ. ਕ੍ਰਿ- ਗੁਜਰਜਾਣਾ. ਲੰਘਜਾਣਾ। ੨. ਅੱਗੇ ਵਧਣਾ। ੩. ਮਰਜਾਣਾ.


ਫ਼ਾ. [درگُزر] ਦਰਗੁਜਰ. ਸੰਗ੍ਯਾ- ਮੁਆਫ਼ੀ. ਕ੍ਸ਼੍‍ਮਾਪਨ.


ਦਰਸ਼ਨੀ ਡਿਹੁਡੀ ਅਤੇ ਘਰ. "ਦਰ ਘਰ ਮਹਿਲਾ ਸੋਹਣੇ." (ਸ੍ਰੀ ਅਃ ਮਃ ੧) ਸਿੰਘ ਪੌਰ ਅਤੇ ਮਹਿਲ.


ਅ਼. [درج] ਵਿ- ਲਿਖਿਆ ਹੋਇਆ. ਕਾਗਜ ਉੱਪਰ ਚੜ੍ਹਿਆ। ੨. [درز] ਦਰਜ਼. ਸੰਗ੍ਯਾ- ਤੇੜ. ਦਰਾਰ.