Meanings of Punjabi words starting from ਪ

ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ.


ਸੰਗ੍ਯਾ- ਪਕ੍ਸ਼ੀ (ਪਰਿੰਦ) ਦਾ ਅੰਤ ਕਰਨ ਵਾਲਾ ਤੀਰ. (ਸਨਾਮਾ) ਪੁਰਾਣੇ ਜ਼ਮਾਨੇ ਤੀਰ ਨਾਲ ਸ਼ਿਕਾਰ ਖੇਡਿਆ ਜਾਂਦਾ ਸੀ। ੨. ਬਾਜ਼.


ਕ੍ਰਿ. ਵਿ- ਪਿੱਛੋਂ. ਪੀਛੇ ਸੇ. "ਪਛੁਤਹਿ ਪਛਤਾਇਆ." (ਵਾਰ ਸਾਰ ਮਃ ੪)


ਦੇਖੋ. ਪਛਤਾਪ.


ਸੰਗ੍ਯਾ- ਪਸ਼੍ਚਾਤਾੱਪ, "ਅਯੋਗ ਕਰਮ ਪਿੱਛੋਂ ਤਪਣ ਦੀ ਕ੍ਰਿਯਾ. "ਕਬਹੂ ਮਿਟਹੈ ਨਹੀਂ ਰੇ ਪਛੁਤਾਯਉ" (ਸਵੈਯੇ ਮਃ ੫. ਕੇ) ੨. ਪਛਤਾਇਆ.


ਵਿ- ਪਿੱਛੇ ਰਹਿਣ ਵਾਲਾ. "ਬਾਸਵ ਸੋਂ ਕਬਹੂ ਨ ਪਛੇਲੇ." (ਚਰਿਤ੍ਰ ੧) ਜੰਗ ਵਿੱਚ ਇੰਦ੍ਰ ਤੋਂ ਭੀ ਪਿੱਛੇ ਨਹੀਂ ਰਹੇ। ੨. ਸੰਗ੍ਯਾ- ਪਸ਼੍ਚਿਮ ਨਿਵਾਸੀ ਲਹਿਂਦੇ ਦਾ। ੩. ਪਿਛਲਾ ਪਾਸਾ.


ਵਿ- ਪਿਛਲਾ. ਅੰਤਿਮ। ੨. ਸੰਗ੍ਯਾ- ਪਿਛਲਾ ਪਾਸਾ. ਪਿਛਵਾੜਾ.