Meanings of Punjabi words starting from ਫ

ਫੰਦੇ ਵਿੱਚ ਫਸਾਉਣਾ। ੨. ਸੰ. स्पन्दन- ਸ੍‍ਪੰਦਨ. ਟੱਪਣਾ. ਕੁੱਦਣਾ। ੩. ਛਾਲ ਮਾਰਕੇ ਲੰਘਣਾ.


ਦੇਖੋ, ਫਾਂਦਨਾ.


ਫਸਿਆ. ਫੰਧੇ ਵਿੱਚ ਪਿਆ. "ਅਪਨੇ ਸੁਖ ਸਿਉ ਹੀ ਜਗ ਫਾਂਧਿਓ." (ਸੋਰ ਮਃ ੯) ੨. ਟੱਪਿਆ. ਛਾਲ ਮਾਰਕੇ ਲੰਘਿਆ. ਦੇਖੋ, ਫਾਂਦਨਾ.


ਸੰਗ੍ਯਾ- ਫੰਧੇ (ਫਾਹੀ) ਵਾਲਾ, ਫੰਧਕ। ੨. ਫਾਹੀ. ਜਾਲ. ਬੰਧਨ. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ਬੁਲਾਰੇ ਜੀਵ, ਆਪਣੀ ਜਾਤੀ ਨੂੰ ਹੀ ਫਾਹੀ ਵਿੱਚ ਫਸਵਾ ਦਿੰਦੇ ਹਨ.