Meanings of Punjabi words starting from ਬ

ਦੇਖੋ, ਵਚ। ੨. ਸੰ. ਵਚਾ. ਇੱਕ ਦਵਾਈ, ਜਿਸ ਦਾ ਅ਼ਰਬੀ ਨਾਂਉ [وج] ਵਜ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਬਲਗਮ ਘਟਾਉਂਦੀ ਅਤੇ ਕਾਮ ਸ਼ਕਤਿ ਨੂੰ ਵਧਾਂਉਂਦੀ ਹੈ. ਤੋਤਲਾਪਨ ਦੂਰ ਕਰਦੀ ਹੈ. ਅਧਰੰਗ ਆਦਿ ਰੋਗਾਂ, ਦੰਦਾਂ ਅਤੇ ਅੱਖਾਂ ਦੀਆਂ ਬੀਮਾਰੀਆਂ ਵਿੱਚ ਵਰਤਣੀ ਬਹੁਤ ਲਾਭਦਾਇਕ ਹੈ. Acorus Calamus ੩. ਪੂੰਗ. ਬਹੁਤ ਸਾਰੇ ਬੱਚੇ. ਜਿਵੇਂ ਟਿੱਡ (ਆਹਣ) ਦੀ ਬਚ। ੪. ਬਚਣਾ ਕ੍ਰਿਯਾ ਦਾ ਅਮਰ.


ਸੰ. ਵਚਨਾਨਿ. "ਕੇਸਵਾ ਬਚਉਨੀ." (ਧਨਾ ਨਾਮਦੇਵ) ਕੇਸ਼ਵ ਦੇ ਵਚਨ ਹਨ. ਦੇਖੋ, ਮਈਏ.


ਫ਼ਾ. [بچشم] ਅੱਖ ਨਾਲ. ਨੇਤ੍ਰੋਂ ਸੇ.


ਸੰ. ਵਚਸਾ. ਵਾਣੀ ਕਰਕੇ. "ਰਿਦ ਕਰਮਣਾ ਬਚਸਾ." (ਗੂਜ ਜੈਦੇਵ)


ਦੇਖੋ, ਬਚਾ.


ਫ਼ਾ. [بچگاں] ਬੱਚਹ ਦਾ ਬਹੁ ਵਚਨ. "ਬਚਗਾਂ ਕੁਸ਼ਤਹ ਚਾਰ." (ਜਫ਼ਰ)