nan
nan
ਸੰਗ੍ਯਾ- ਆਉਣ ਵਾਲਾ ਦਿਨ. ਵਰਤਮਾਨ ਦਿਨ ਤੋਂ ਅਗਲਾ ਰੋਜ਼। ੨. ਸੰ. भल्ल- ਭੱਲ. ਭਾਲਾ. ਨੇਜਾ। ੩. ਤੀਰ ਦੀ ਮੁਖੀ. "ਭਵਾਨੀ ਜੂ ਕੇ ਭਲਕਾਨ ਕੇ ਮਾਰੇ." (ਚਰਿਤ੍ਰ ੧)#"ਸਭ ਭਲਕਨ ਕੇ ਨਾਮ ਲੈ ਆਦਿ, ਅੰਤ ਧਰ ਦੇਹੁ." (ਸਨਾਮਾ) ਭਲਕਧਰ (ਮੁਖੀਵਾਲਾ) ਤੀਰ.
ਆਉਣ ਵਾਲੇ ਦਿਨ ਵਿੱਚ ਨਿਤ੍ਯ ਆਉਣ ਵਾਲੇ ਦਿਨ. "ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ." (ਮਃ ੪. ਵਾਰ ਗਉ ੧) ੨. ਕੱਲ ਨੂੰ.
ਇਹ ਲਾਲੇ ਦਾ ਭਾਈ ਅਤੇ ਬੈਰਾੜ ਕਪੂਰਸਿੰਘ ਦਾ ਤਾਇਆ ਸੀ, ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਸਰਸੇ ਦਾ ਭੱਟੀ ਸਰਦਾਰ ਮਨਸੂਰ ਅਤੇ ਭੱਲਣ ਦੋਵੇਂ ਹਾਜਿਰ ਹੋਏ. ਮਨਸੂਰ ਨੂੰ ਜੋ ਸਰਦਾਰੀ ਦੀ ਦਸਤਾਰ ਮਿਲੀ ਉਸ ਨੂੰ ਉਹ ਸਿਰ ਬੰਨ੍ਹਣ ਲੱਗਾ, ਭੱਲਣ ਨੇ ਪੱਗ ਦਾ ਦੂਜਾ ਸਿਰਾ ਆਪਣੇ ਸਿਰ ਤੇ ਲਪੇਟਣਾ ਸ਼ੁਰੂ ਕੀਤਾ. ਅੱਧੀ ਪੱਗ ਵਿੱਚੋਂ ਪਾੜ ਸੁੱਟੀ. ਅਕਬਰ ਨੇ ਹੱਸਕੇ ਮਾਲਵੇ ਦੀ ਅੱਧੀ ਸਰਦਾਰੀ ਭੱਲਣ ਨੂੰ ਦੇ ਦਿੱਤੀ. ਕਹਾਵਤ ਪ੍ਰਸਿੱਧ ਹੈ- "ਭੱਲਣ ਚੀਰਾ ਪਾੜਿਆਃ ਅਕਬਰ ਕੇ ਦਰਬਾਰ." ਦੇਖੋ, ਫਰੀਦਕੋਟ.
nan
nan
nan
ਵਿ- ਅਤਿਉੱਤਮ. "ਸੋ ਹਰਿਜਨੁ ਹੈ ਭਲਭਾਲ." (ਨਟ ਪੜਤਾਲ ਮਃ ੪) ੨. ਭਲਾ ਹੈ ਭਾਲ (ਦਿਮਾਗ) ਜਿਸ ਦਾ. ਦਾਨਾ। ੩. ਹੱਛੇ ਮਸ੍ਤਕਲੇਖ ਵਾਲਾ. ਖੁਸ਼ਨੀਬ.