Meanings of Punjabi words starting from ਰ

ਸ੍ਵਰਣਮਤੀ ਦੇ ਉਦਰ ਤੋਂ ਰਾਜਾ ਰਾਮਰਾਇ ਦਾ ਪੁਤ੍ਰ, ਆਸਾਮ ਦਾ ਰਈਸ, ਜਿਸ ਦਾ ਜਨਮ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਵਰਦਾਨ ਦ੍ਵਾਰਾ ਹੋਇਆ ਸੀ. ਇਹ ਸੰਮਤ ੧੭੩੫ ਵਿੱਚ ਪੰਚਕਲਾ ਸ਼ਸਤ੍ਰ, ਸੰਦਲ ਦੀ ਕਲਦਾਰ ਚੌਕੀ, ਪੰਜ ਘੋੜੇ, ਪ੍ਰਸਾਦੀ ਹਾਥੀ, ਆਦਿਕ ਭੇਟਾ ਲੈਕੇ ਆਨੰਦਪੁਰ ਕਲਗੀਧਰ ਜੀ ਦੇ ਦਰਬਾਰ ਹਾਜਿਰ ਹੋਇਆ ਅਤੇ ਸਿੱਖ ਬਣਿਆ.


ਸੰ. रत्नाकर. ਸੰਗ੍ਯਾ- ਰਤਨ- ਆਕਰ. ਰਤਨਾਂ ਦੀ ਖਾਨਿ (ਕਾਨ) ਜਿੱਥੋਂ ਰਤਨ ਨਿਕਲਣ। ੨. ਸਮੁੰਦਰ। ੩. ਦੇਖੋ, ਰਤਨਾਕੁਰ। ੪. ਰਾਮੇਸ਼੍ਵਰ ਦੇ ਆਸ ਪਾਸ ਰਹਿਣ ਵਾਲੇ "ਰਤਨਾਕਰ" ਉਸ ਸਮੁੰਦਰ ਨੂੰ ਆਖਦੇ ਹਨ, ਜੋ ਪੱਛਮ ਵੱਲੋਂ ਪੂਰਵ ਦੇ ਸਾਗਰ ਨਾਲ ਉਛਲਕੇ ਮਿਲਦਾ ਹੈ.


ਸੰ. रत्नाङ्कुर. ਮੋਤੀ ਮੁਕ੍ਤਾ। ੨. ਮੂੰਗਾ. ਰਤਨਾਗਰੁ. ਦੇਖੋ, ਰਤਨਾਕਰ. "ਗੁਰੁ ਬੋਹਿਥ ਤਾਰੇ ਰਤਨਾਗਰੁ." (ਆਸਾ ਮਃ ੫) ਰਤਨਾਕਰ (ਸਮੁੰਦਰ) ਤੋਂ ਤਾਰਦਾ ਹੈ। ੨. ਵਿ- ਰਤਨਾਂ ਦੀ ਉਤਪੱਤਿ ਕਰਨ ਵਾਲਾ. "ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ." (ਸੂਹੀ ਛੰਤ ਮਃ ੫)


ਰਤਨਾਂ ਦੀ ਆਕਰ ਕਰਕੇ. ਰਤਨਾਂ ਦੀ ਖਾਨਿ (ਕਾਨ) ਨਾਲ. "ਕ੍ਰਿਪਾ ਸਿੰਧੁ ਪੂਰਨ ਰਤਨਾਗੀ." (ਕਾਨ ਮਃ ੫) ੨. ਸੰ. रत्नाङ्गिन. ਰਤਨਾਂਗੀ. ਵਿ- ਰਤਨ ਹਨ ਜਿਸ ਦੇ ਅੰਗਾਂ ਵਿੱਚ.


ਦੇਖੋ, ਰਤਨਾਕਰ। ੨. ਰਤਨਾਂ ਵਿੱਚੋਂ ਉੱਤਮ, ਚਿੰਤਾਮਣਿ. "ਹਰਿ ਹਰਿ ਨਾਮ ਸਿਮਰਿ ਰਤਨਾਗੁਰੁ." (ਸੂਹੀ ਮਃ ੫)