Meanings of Punjabi words starting from ਸ

ਸੰ. शैलनिपातिन ਵਿ- ਪਹਾੜਾਂ ਦਾ ਨਾਸ਼ ਕਰਨ ਵਾਲਾ. ਵਜ੍ਰ ਨਾਲ ਪਹਾੜਾਂ ਨੂੰ ਤੋੜਨ ਵਾਲਾ. ਇੰਦ੍ਰ. "ਸੈਲਨਿਪਾਤੀ ਸ਼੍ਰੀਦਿਹ ਸੂਰ ਸਸੀ ਉਡੁ ਅੰਤਕ." (ਨਾਪ੍ਰ)


ਵਿ- ਸ਼ੈਲ ਪ੍ਰਸ੍ਰਰ. ਪਹਾੜੀ ਪੱਥਰ. "ਸੈਲ ਪਥਰ ਮਹਿ ਜੰਤ ਉਪਾਏ." (ਸੋਦੁਰ) ੨. ਦੇਖੋ, ਪਥਰ ਸੈਲ। ੩. ਦੇਖੋ, ਸੈਲ ੮.


ਸੰਗ੍ਯਾ- ਪਹਾੜਾਂ ਦਾ ਰਾਜਾ ਹਿਮਾਲਯ। ੨. ਸੁਮੇਰੁ.


ਜੜ੍ਹ ਲੋਕ. ਦੇਖੋ, ਸੈਲ ੪.


ਵਿ- ਸੈਰ ਕਰਨ ਵਾਲਾ. ਵਿਚਰਣ ਵਾਲਾ। ੨. ਵਿਹੰਗਮ ਵ੍ਰਿੱਤੀ ਵਾਲਾ.