Meanings of Punjabi words starting from ਸ

ਵਿ- ਸੈਰ ਕਰਨ ਵਾਲਾ। ੨. ਸੰ. ਸ਼ੈਲੀ. ਸੰਗ੍ਯਾ- ਰੀਤਿ. ਪਰਿਪਾਟੀ। ੩. ਕਾਵ੍ਯ ਰਚਨਾ ਦੀ ਰੀਤਿ. ਖਾਸ ਢੰਗ ਨਾਲ ਸ਼ਬਦ ਅਤੇ ਵਚਨਾਂ ਦੀ ਵਰਤੋਂ ਕਰਨੀ. ਦੇਖੋ, ਅੰ. Style.


ਸੰ. शैलूप ਸ਼ੈਲੂਸ. ਸੰਗ੍ਯਾ- ਨਟ. ਨਾਟਕ ਖੇਡਣ ਵਾਲਾ। ੨. ਬਿਲ ਦਾ ਬਿਰਛ. ਵਿਲ੍ਵ.


ਸੰ. सैव ਸਰਵ- ਓਹੀ. ਵਹੀ। ੨. ਸੰ. शैव ਸ਼ੈਵ. ਵਿ- ਸ਼ਿਵ ਦਾ. ਸ਼ਿਵ ਨਾਲ ਹੈ ਜਿਸ ਦਾ ਸੰਬੰਧ। ੩. ਸੰਗ੍ਯਾ- ਸ਼ਿਵ ਉਪਾਸਕ। ੪. ਧਤੂਰਾ.


ਦੇਖੋ, ਸਿਬਾਲ.