Meanings of Punjabi words starting from ਸ

ਸੰ. सैन्धव ਸੰਗ੍ਯਾ- ਸਿੰਧੀ ਲੂਣ. ਸਿੰਧ ਦਾ ਨਮਕ। ੨. ਸਿੰਧ ਦੇਸ਼ ਦਾ ਘੋੜਾ। ੩. ਘੋੜਾ। ੪. ਵਿ- ਸਿੰਧੁ (ਸਮੁੰਦਰ) ਨਾਲ ਹੈ ਸੰਬੰਧ ਜਿਸ ਦਾ.

ਸਾਂਈਂ. ਸ੍ਵਾਮੀ. "ਚਰਚਾ ਜਬ ਜਾ ਉਨ ਸੈਂਯਨ ਕੀ." (ਕ੍ਰਿਸਨਾਵ) ੨. ਸਹੀਆਂ. ਸਖੀਆਂ.

ਸਰਵ- ਉਸ ਦਾ. "ਸੋ ਦੀਆ ਨ ਜਾਈ ਖਾਇਆ." (ਸੋਰ ਕਬੀਰ) ਉਸ ਦਾ ਦਿੱਤਾ ਸਾਥੋਂ ਖਾਧਾ ਨਹੀਂ ਜਾਂਦਾ, ਭਾਵ ਮੁੱਕਦਾ ਨਹੀਂ। ੨. ਓਹ. ਵਹ. "ਸੋ ਗੁਰੂ ਕਰਹੁ ਜਿ ਸਾਚੁ ਦ੍ਰਿੜਾਵੈ." (ਧਨਾ ਅਃ ਮਃ ੧) ੩. ਹੈ ਕ੍ਰਿਯਾ ਦਾ ਭੂਤਕਾਲ ਬੋਧਕ. ਸੀ. ਥਾ. "ਜਬ ਇਹੁ ਨ ਸੋ, ਤਬ ਕਿਨਹਿ ਉਪਾਇਆ?" (ਭੈਰ ਮਃ ੫) ੪. ਵਿ- ਜੈਸਾ. ਸਾਰਖਾ. ਜੇਹਾ. "ਹਰਿ ਸੋ ਹੀਰਾ ਛਾਡਕੈ." (ਸ. ਕਬੀਰ) "ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ." (ਸ. ਕਬੀਰ) ਸੋ ਇੰਦ੍ਰ ਕੋ ਰੰਕ ਸੋ (ਜੇਹਾ) ਗਨੈ। ੫. ਸੰਗ੍ਯਾ- ਸ਼ੁਹਰਤ. ਸੋਇ ਦਾ ਸੰਖੇਪ.

ਸਰਵ- ਵਹੀ. ਓਹੀ. "ਸੋਊ ਗਨੀਐ ਸਭ ਤੇ ਊਚਾ." (ਸੁਖਮਨੀ) ੨. ਦੇਖੋ, ਸਉਣਾ.

ਵਿ- ਸੁੱਤਾ ਸੁਪ੍ਤ। ੨. ਸੰਗ੍ਯਾ- ਇੱਕ ਸੌਂਫ ਦੀ ਕਿਸਮ ਦਾ ਸਾਗ, ਜਿਸ ਨੂੰ ਪਾਲਕ ਨਾਲ ਮਿਲਾਕੇ ਰਿੰਨ੍ਹਦੇ ਹਨ, ਇਸ ਦੀ ਤਾਸੀਰ ਗਰਮ ਤਰ ਹੈ. L. Anethum Sowa. ੩. ਸ਼ੋਭਾ. ਵਡਿਆਈ. "ਨਿਗੁਰਾ ਮਨਮੁਖ ਸੁਣੈ ਨ ਸੋਆ." (ਭਾਗੁ) ੪. ਚਰਚਾ.