ਸੰ. ਸ਼ੋਸ ਅਤੇ ਸ਼ੋਸਣ. ਸੰਗ੍ਯਾ- ਸੁਕਾਉਣਾ. ਖੁਸ਼ਕ ਕਰਨਾ. ਦੇਖੋ, ਸੂਰ ਸਰ.
ਦੇਖੋ, ਸੋਸਣ। ੨. ਫ਼ਾ. [سوسن] ਸੰਗ੍ਯਾ- ਲਿਲੀ. ਇਹ ਫੁੱਲ ਕਈ ਰੰਗਾਂ ਦਾ ਹੁੰਦਾ ਹੈ. ਖਾਸ ਕਰਕੇ ਚਿੱਟਾ ਪੀਲਾ ਅਤੇ ਨੀਲਾ ਬਹੁਤ ਪ੍ਰਸਿੱਧ ਹੈ. ਕਿਤਨਿਆਂ ਦੇ ਖਿਆਲ ਵਿੱਚ ਸੋਸਨ ਨਰਗਿਸ ਹੈ, ਪਰ ਇਹ ਠੀਕ ਨਹੀਂ. ਸੋਸਨ ਸੁਖਦਰਸ਼ਨ ਦੀ ਜਾਤਿ ਵਿੱਚੋਂ ਹੈ.
ਵਿ- ਸੋਸਨ ਰੰਗਾ.
nan
ਸੰਗ੍ਯਾ- ਸ਼ੋਭਾ. "ਗੁਰੁਮੁਖ ਸੇਈ ਸੋਹਦੇ." (ਸ੍ਰੀ ਅਃ ਮਃ ੩) ੨. ਵਿ- ਸ਼ੋਭਨ. ਸੁੰਦਰ.
ਸੰਗ੍ਯਾ- ਸੌਂਦਰਯ. ਸੁੰਦਰਤਾ। ੨. ਸ਼੍ਰਿੰਗਾਰ.
nan
ਵਿ- ਸ਼ੋਭਨ. ਸੁੰਦਰ. "ਸੋਹਣੇ ਨਕ ਜਿਨਿ ਲੰਮੜੇ ਵਾਲਾ." (ਵਡ ਛੰਤ ਮਃ ੧) ੨. ਸੰ. ਸੂਨਰ. ਪ੍ਰਸੰਨ ਖ਼ੁਸ਼. ਦੇਖੋ, ਸੁੰਦਰ ਸੋਹਣਾ। ੩. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ ਸਾਦਿਕ ਜਾਨੀ ਅਤੇ ਖ੍ਵਾਜਹ ਦਾ ਚੇਲਾ ਨੰਦ ਲਾਲ, ਜੋ ਸਤਿਗੁਰੂ ਜੀ ਦੀ ਸੇਵਾ ਕਰਕੇ ਆਤਮਗ੍ਯਾਨੀ ਹੋਇਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਸੋਹਣਾ ਰੱਖਿਆ. "ਨਾਮ ਸੋਹਣਾ ਜਿਸ ਕਿਸ ਕਹੀਆ." (ਗੁਪ੍ਰਸੂ) ਭਾਈ ਸੋਹਣੇ ਦਾ ਦੇਹਾਂਤ ਸੰਮਤ ੧੭੩੨ ਵਿੱਚ ਹੋਇਆ ਹੈ, ਸਮਾਧੀ ਗੁਰਪਲਾਹ (ਜ਼ਿਲਾ ਹੁਸ਼ਿਆਰਪੁਰ ਵਿੱਚ) ਹੈ.