Meanings of Punjabi words starting from ਸ

ਵਿ- ਸ਼ੋਭਿਤ. ਸ਼ੋਭਨ ਹੋਇਆ. "ਨਾਮੇ ਕਾਰਜ ਸੋਹਾ ਹੇ." (ਮਾਰ ਸੋਲਹੇ ਮਃ ੩) "ਮਿਲਿ ਸਾਧਸੰਗ ਸੋਹਾ." (ਸਾਰ ਮਃ ੫. ਪੜਤਾਲ)


ਦੇਖੋ, ਸੁਹਾਗ. "ਥਿਰੁ ਸੋਹਾਗ ਵਰ ਅਗਮ ਅਗੋਚਰ." (ਮਾਝ ਮਃ ੫)


ਦੇਖੋ, ਸੁਹਾਗਣਿ. "ਪੁਤ੍ਰਵੰਤੀ ਸੀਲਵੰਤਿ ਸੋਹਾਗਿਣ." (ਮਾਝ ਮਃ ੫) "ਸੋਭਾਵੰਤੀ ਸੋਹਾਗਣੀ." (ਸ੍ਰੀ ਮਃ ੩) "ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ." (ਸੂਹੀ ਮਃ ੫) ੨. ਭਾਵ- ਮਾਇਆ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ)


ਦੇਖੋ, ਸੁਹਾਗਾ. "ਜਿਉ ਕੰਚਨ ਸੋਹਾਗਾ ਢਾਲੈ." (ਓਅੰਕਾਰ)


ਦੇਖੋ, ਸੁਹਾਗ. "ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ." (ਆਸਾ ਛੰਤ ਮਃ ੫)


ਵਿ- ਸ਼ੋਭਨ ਹੋਇਆ. ਸ਼ੋਭਾ ਸਹਿਤ ਭਇਆ. "ਸੋਹਿਅੜੇ ਮੇਰੇ ਬੰਕ ਦੁਆਰੇ." (ਆਸਾ ਛੰਤ ਮਃ ੫)