Meanings of Punjabi words starting from ਦ

ਦੇਖੋ, ਠਾਟ ੩.


ਫ਼ਾ. [دست] ਦਸ੍ਤ. ਸੰਗ੍ਯਾ- ਪਤਲਾ ਹੋਕੇ ਸ਼ਰੀਰ ਤੋਂ ਮਲ ਗਿਰਨ ਦੀ ਕ੍ਰਿਯਾ. ਪਤਲਾ ਪਾਖਾਨਾ. ਵਿਰੇਚਨ। ੨. ਹੱਥ। ੩. ਨਫ਼ਾ. ਲਾਭ। ੪. ਬਲ. ਸ਼ਕ੍ਤਿ। ੫. ਫ਼ਾ. [دشت] ਦਸ਼੍ਤ. ਜੰਗਲ. ਰੋਹੀ.


ਦੇਖੋ, ਦਸਤ.


ਫ਼ਾ. [دستافشاندن] ਕ੍ਰਿ- ਹੱਥ ਝਾੜਨਾ। ੨. ਭਾਵ- ਹੱਥ ਉਠਾ ਲੈਣਾ. ਅਰਥਾਤ- ਛੱਡ ਦੇਣਾ.


ਫ਼ਾ. [دستک] ਸੰਗ੍ਯਾ- ਤਾੜੀ ਮਾਰਕੇ ਸ਼ਬਦ ਕਰਨ ਦੀ ਕ੍ਰਿਯਾ। ੨. ਦਰਵਾਜ਼ਾ ਖਟ ਖਟਾਉਣ ਦੀ ਕ੍ਰਿਯਾ। ੩. ਸਮਨ (Summon) ਤ਼ਲਬੀ ਦਾ ਪਰਵਾਨਾ। ੪. ਰਾਹਦਾਰੀ ਦਾ ਪੱਟਾ ਜਾਂ ਪਰਵਾਨਾ (pass). ਬੰਗਾਲ ਵਿੱਚ ਅਠਾਰਵੀਂ ਸਦੀ ਦੇ ਮੱਧ ਮੁਸਲਮਾਨੀ ਰਾਜ ਵੱਲੋਂ ਅੰਗ੍ਰੇਜ਼ ਤਾਜਰਾਂ ਨੂੰ ਇਹ ਮਿਲਿਆ ਸੀ, ਜਿਸ ਦੇ ਦਿਖਾਉਣ ਤੇ ਮਾਲ ਉੱਤੇ ਚੁੰਗੀ ਜਾਂ ਜਗਾਤ ਨਹੀਂ ਲਗਦੀ ਸੀ. ਇਸ "ਦਸਤਕ" ਦੇ ਹੀ ਸੰਬੰਧ ਵਿੱਚ ਅੰਗ੍ਰੇਜ਼ਾਂ ਦਾ ਨਵਾਬ ਮੀਰ ਕਾਸਿਮ ਨਾਲ ਝਗੜਾ ਹੋਇਆ ਸੀ.


ਫ਼ਾ. [دستکاری] ਸੰਗ੍ਯਾ- ਹੱਥਾਂ ਦੀ ਕਾਰੀਗਰੀ.