Meanings of Punjabi words starting from ਫ

ਕ੍ਰਿ- ਮੂੰਹ ਫੈਲਾਕੇ ਕਣ ਖਾਣਾ. ਦਾਣੇ ਆਦਿ ਪਦਾਰਥਾਂ ਦਾ ਫੱਕਾ ਮਾਰਨਾ.


ਅ਼. [فقط] ਫ਼ਕ਼ਤ਼. ਵ੍ਯ- ਕੇਵਲ. ਸਿਰਫ. ਮਾਤ੍ਰ। ੨. ਬੱਸ. ਅਲੰ.


ਅ਼. [فقر] ਫ਼ਕ਼ਰ. ਸੰਗ੍ਯਾ- ਨਿਰਧਨਤਾ। ੨. ਫਕੀਰੀ. ਸੰਨ੍ਯਾਸ.


ਸੰਗ੍ਯਾ- ਸਾਧੁਸਮਾਗਮ. ਸੰਤਸਭਾ. "ਫਕਰਦੇਸ ਕਿਉਂ ਮਿਲੈ ਦਮੈ ਤੇ." (ਭਾਗੁ) ਦੰਮਾਂ (ਰੁਪਯਾਂ) ਨਾਲ ਸਾਧੁਸਮਾਗਮ ਕਿਸ ਤਰਾਂ ਮਿਲ ਸਕਦਾ ਹੈ?


ਦੇਖੋ, ਫਕਰੁ ੨. "ਫਕਰੁ ਕਰੇ ਹੋਰ ਜਾਤਿ ਗਵਾਏ." (ਵਾਰ ਸਾਰ ਮਃ ੧) "ਕਰਿ ਫਕਰੁ ਦਾਇਮ." (ਤਿਲੰ ਕਬੀਰ)


ਫੋਕੜ ਵਿੱਚ ਅਸਾਰ ਕਰਮ ਵਿੱਚ "ਲੋਕਾ, ਮਤ ਕੋ ਫਕੜਿ ਪਾਇ." (ਆਸਾ ਮਃ ੧) ੨. ਦੇਖੋ, ਫਕੜੀ.