Meanings of Punjabi words starting from ਭ

ਭਇਆ. ਹੋਇਆ. ਦੇਖੋ, ਭੈਇਲਾ.


ਹੋਈ. ਹੂਈ. (ਸੰ. ਭੂ. ਧਾ- ਹੋਣਾ). "ਭਈ ਪਰਾਪਤਿ ਮਾਨੁਖਦੇਹੁਰੀਆ." (ਸੋਪੁਰਖੁ)


ਭਇਆ. ਪਸੰਦ ਆਇਆ. "ਛੋਡਿ ਨ ਸਕੈ, ਬਹੁਤ ਮਨਿ ਭਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਭ੍ਰਾਤਾ. ਭਾਈ. "ਸੋ ਜਨ ਰਾਮ ਭਗਤ ਨਿਜਭਈਆ." (ਬਿਲਾ ਅਃ ਮਃ ੪) ੩. ਸੰਬੋਧਨ ਹੇ ਭੈਯਾ! ਐ ਭਾਈ! "ਕਾਹੇ ਭਈਆ! ਫਿਰਤੌ ਫੂਲਿਆ ਫੂਲਿਆ?" (ਸੋਰ ਕਬੀਰ) ੪. ਹੁੰਦਾ. ਹੁੰਦੀ. ਹੋਤਾ. ਹੋਤੀ. "ਹਰਿਗੁਣ ਕਹਿਤੇ ਤ੍ਰਿਪਤਿ ਨ ਭਈਆ." (ਬਿਲਾ ਅਃ ਮਃ ੪)


ਦੇਖੋ, ਭਾਈਦੂਜ.


ਹੋਏ. ਹੂਏ. (ਸੰ. ਭੂ. ਹੋਣਾ) "ਏਕ ਸਿਵ ਭਏ, ਏਕ ਗਏ, ਏਕ ਫੇਰ ਭਏ." (ਅਕਾਲ) ੨. ਸੰਗ੍ਯਾ- ਭਾਈ. ਭ੍ਰਾਤਾ. "ਲੋਭਤਾ ਕੇ ਜਏ ਹੈਂ, ਕਿ ਮਮਤਾ ਕੇ ਭਏ ਹੈਂ." (ਚਰਿਤ੍ਰ ੨੬੬) ਲਾਲਚ ਕੇ ਪੁਤ੍ਰ ਅਤੇ ਮਮਤਾ ਦੇ ਭਾਈ। ੩. ਕ੍ਰਿ. ਵਿ- ਉੱਪਰ. ਉੱਤੇ. "ਏਕ ਦਿਵਸ ਜਾਨਕਿ ਤ੍ਰਿਯ ਸਿਖਾ। ਭੀਤਿ ਭਏ ਰਾਵਨ ਕਹਿ ਲਿਖਾ." (ਰਾਮਾਵ) ਇਸਤ੍ਰੀਆਂ ਨੂੰ ਸਿਖ੍ਯਾ ਦੇਣ ਲਈ ਰਾਵਣ ਦਾ ਚਿਤ੍ਰ ਸੀਤਾ ਨੇ ਕੰਧ ਉੱਤੇ ਲਿਖਿਆ। ੪. ਸੇ. ਦ੍ਵਾਰਾ. ਕਰਕੇ. ਸਾਥ. ਨਾਲ. "ਮਘਵਾ ਮਨੁ ਵਜ੍ਰ ਭਏ ਨਗ ਮਾਰ੍ਯੋ." (ਕ੍ਰਿਸਨਾਵ) ਵਜ੍ਰ ਨਾਲ ਪਹਾੜ ਚੂਰ ਕੀਤਾ. "ਮੱਤ ਭਈ ਮਦਿਰਾ ਭਏ." (ਚਰਿਤ੍ਰ ੧) ਸ਼ਰਾਬ ਨਾਲ ਮਤਵਾਲੀ ਹੋਈ.


ਦੇਖੋ, ਭਸ। ੨. ਸੰ. ਭਸਿ. ਸੰਗ੍ਯਾ- ਭਸਮ. ਸੁਆਹ. ਰਾਖ. "ਵੇਮੁਖ. ਭਸ ਪਾਹੁ." (ਮਃ ੪. ਵਾਰ ਬਿਲਾ) "ਨਾਨਕ ਦੁਨੀਆ ਭਸੁ ਰੰਗ." (ਮਃ ੧. ਵਾਰ ਸਾਰ)


hue, tinge, tint or shade of colour