Meanings of Punjabi words starting from ਯ

ਅ਼. [یعقوُب] ਯਅ਼ਕੂਬ (Jacob) ਇੱਕ ਪੈਗ਼ੰਬਰ, ਜੋ ਇਸਹਾਕ ਦਾ ਪੁਤ੍ਰ ਅਤੇ ਇਬਰਾਹੀਮ ਦਾ ਪੋਤਾ ਸੀ. ਇਸ ਦਾ ਪ੍ਰਸੰਗ ਦੇਖੋ, ਕ਼ੁਰਾਨ ਦੀ ਸੂਰਤ ੧੨. ਵਿੱਚ. ਬਾਈਬਲ ਵਿੱਚ ਇਸ ਦੀ ਉਮਰ ੧੪੭ ਵਰ੍ਹੇ ਦੀ ਲਿਖੀ ਹੈ, ਅਰ ਇਸੇ ਦਾ ਨਾਮ ਇਸਰਾਈਲ ਹੈ.


ਫ਼ਾ. [یکے] ਇੱਕ। ੨. ਕੋਈ ਇੱਕ.


ਫ਼ਾ. [یکیست] ਇੱਕ ਹੈ.


ਯਕ੍ਸ਼੍‍- ਈਸ਼੍ਵਰ. ਦੇਖੋ, ਯਕ੍ਸ਼੍‍ਪਤਿ.