Meanings of Punjabi words starting from ਲ

ਕ੍ਰਿ- ਲਭਣਾ. ਪ੍ਰਾਪਤ ਕਰਨਾ. "ਪ੍ਰਭੁ, ਤੁਮ ਤੇ ਲਹਣਾ, ਤੂੰ ਮੇਰਾ ਗਹਣਾ." (ਮਾਝ ਮਃ ੫) ੨. ਉਤਰਨਾ. ਲਥਣਾ। ੩. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦਾ ਪਹਿਲਾ ਨਾਮ. "ਲਹਣਾ ਜਗਤ੍ਰਗੁਰੁ ਪਰਸਿ ਮੁਰਾਰਿ." (ਸਵੈਯੇ ਮਃ ੨. ਕੇ) "ਰਾਜੁਜੋਗੁ ਲਹਣਾ ਕਰੈ." (ਸਵੈਯੇ ਮਃ ੨. ਕੇ)


ਸਿੰਧੀ. ਕ੍ਰਿ- ਲੱਛਣਾ. ਪ੍ਰਾਪਤ ਕਰਨਾ। ੨. ਉਤਰਨਾ. ਲੱਥਣਾ.


ਦੇਖੋ, ਲਹਣੁ. "ਜਾਕੋ ਲਹਣੋ ਮਹਾਰਾਜਰੀ ਗਾਠੜੀਓ." (ਟੋਡੀ ਮਃ ੫) ਮਹਾਰਾਜ ਦੀ ਗੱਠੋਂ ਜਿਸ ਨੇ ਪ੍ਰਾਪਤ ਕਰਨਾ ਹੈ.


ਦੇਖੋ, ਲਹਣੁ. "ਪ੍ਰਭੁ ਕਹਨ ਮਲਨ ਦਹਨ ਲਹਨ ਗੁਰ ਮਿਲੇ." (ਕਾਨ ਮਃ ੫) ੨. ਅ਼. [لہن] ਲਹ਼ਨ. ਧ੍ਵਨਿ. ਸ਼ਬਦ। ੩. ਰਾਗ ਦਾ ਆਲਾਪ.


ਦੇਖੋ, ਲਹਣਾ ਅਤੇ ਲਹਿਣਾ.


ਲਭਨਿ. ਪ੍ਰਾਪਤ ਕਰਦੀਆਂ ਹਨ. ਲਭਦੇ. ਪ੍ਰਾਪਤ ਕਰਦੇ. "ਇਕੁ ਲਖੁ ਲਹਨਿ ਬਹਿਠੀਆਂ." (ਆਸਾ ਅਃ ਮਃ ੧) "ਦਰਿ ਢੋਅ ਨ ਲਹਨਿ ਧਾਵਦੇ." (ਵਾਰ ਆਸਾ)


ਸੰਗ੍ਯਾ- ਪ੍ਰਾਪਤਿ। ੨. ਪ੍ਰਾਰਬਧ ਅਨੁਸਾਰ ਭੋਗ ਦੀ ਪ੍ਰਾਪਤੀ.


ਲੈਣਾ. ਦੇਖੋ, ਲਹਣੁ. "ਲਹਨੋ ਜਿਸ ਮਥਾਨਿਹਾ." (ਆਸਾ ਮਃ ੫)


ਅ਼. [لہب] ਲਹਬ. ਸੰਗ੍ਯਾ- ਲਾਟਾ. ਅਗਨਿ ਸ਼ਿਖਾ। ੨. ਅਗਨਿ ਦੀ ਭੜਕ. "ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ." (ਆਸਾ ਮਃ ੫) ਪਾਤਾਲ ਆਕਾਸ਼ ਦੇ ਪਦਾਰਥਾਂ ਨੂੰ ਖਾਕੇ ਭੀ ਜੋ ਭਰਦੀ ਨਹੀਂ ਸੀ. ਉਹ ਤ੍ਰਿਸਨਾਅਗਨਿ ਬੁਝ ਗਈ.


ਇਹ ਲਮਹ ਦਾ ਰੂਪਾਂਤਰ ਹੈ. ਦੇਖੋ, ਲਮਹ.


ਸੰ. ਲਹਰਿ. ਸੰਗ੍ਯਾ- ਤਰੰਗ. ਮੌਜ. "ਲਹਰੀ ਨਾਲਿ ਪਛਾੜੀਐ." (ਸ੍ਰੀ ਅਃ ਮਃ ੧) ੨. ਅਗਨਿ ਦਾ ਭਭੂਕਾ. "ਬੂਝਤ ਨਾਹੀ ਲਹਰੇ." (ਗਉ ਮਃ ੫)