Meanings of Punjabi words starting from ਚ

ਰਸ (ਜਲ) ਖਿੱਚਣ ਲਈ ਚਰ੍‍ਮ (ਚੰਮ). ਦੇਖੋ, ਚੜਸ ਅਤੇ ਚੜਸਾ.


ਸੰ. ਸੰਗ੍ਯਾ- ਦੂਤ. ਜਾਸੂਸ। ੨. ਭਿਖ੍ਯਾ ਮੰਗਣਵਾਲਾ। ੩. ਰਾਹੀ. ਬਟੋਹੀ. ਪਥਿਕ। ੪. ਇੱਕ ਪ੍ਰਾਚੀਨ ਰਿਖੀ, ਜਿਸ ਨੇ "ਚਰਕਸੰਹਿਤਾ" ਵੈਦ੍ਯਵਿਦ੍ਯਾ ਦਾ ਗ੍ਰੰਥ ਲਿਖਿਆ ਹੈ. ਸੰਸਕ੍ਰਿਤ ਦੇ ਵਿਦ੍ਵਾਨ ਆਖਦੇ ਹਨ ਕਿ ਸ਼ੇਸਨਾਗ ਨੇ, ਪ੍ਰਿਥਿਵੀ ਤੇ ਚਰ (ਦੂਤ) ਰੂਪ ਹੋ ਕੇ, ਲੋਕਾਂ ਦੇ ਦੁੱਖਾਂ ਨੂੰ ਦੇਖਕੇ ਰਿਖੀਵੇਸ ਧਾਰਕੇ, ਵੈਦ੍ਯਵਿਦ੍ਯਾ ਦਾ ਪ੍ਰਚਾਰ ਕੀਤਾ ਹੈ। ੫. ਚਰਕਸੰਹਿਤਾ ਦਾ ਸੰਖੇਪ ਨਾਮ। ੬. ਦੇਖੋ, ਚਰਗ ੨.


ਸੰਗ੍ਯਾ- ਚਾਰਾ ਕੱਟਣ ਵਾਲਾ। ੨. ਖ਼ਾਸ ਕਰਕੇ ਹਾਥੀ ਦਾ ਚਾਰਾ ਵੱਢਕੇ ਲਿਆਉਣ ਅਤੇ ਖੁਆਉਣ ਵਾਲਾ। ੩. ਹੁਣ ਪੰਜਾਬੀ ਵਿੱਚ ਕਮੀਨੇ ਆਦਮੀ ਨੂੰ ਭੀ ਚਰਕਟਾ ਸਦਦੇ ਹਨ.


ਕ੍ਰਿ- ਚਰ ਚਰ ਸ਼ਬਦ ਕਰਨਾ। ੨. ਅੰਤੜੀ ਵਿੱਚ ਅਣਪਚ ਅਤੇ ਬਾਈ ਦੇ ਵਿਕਾਰ ਕਰਕੇ ਚਰ ਚਰ ਸ਼ਬਦ ਨਾਲ ਮੈਲ ਦਾ ਡਿਗਣਾ। ੩. ਡਰ ਦੇ ਮਾਰੇ ਦਸਤ ਲਗਣੇ.


ਫ਼ਾ. [چرخ] ਚਰਖ਼. ਸੰਗ੍ਯਾ- ਗੋਲਾਕਾਰ ਚਕ੍ਰ। ੨. ਖ਼ੁਰਾਦ। ੩. ਸਾਣ। ੪. ਖਗੋਲ. ਆਕਾਸ਼ਚਕ੍ਰ। ੫. ਗਜ਼ਨੀ ਪਾਸ ਇੱਕ ਪਿੰਡ। ੬. ਕਿਸੇ ਧਾਤੁ ਦਾ ਅੱਗ ਪੁਰ ਗਲਕੇ ਚਕ੍ਰ ਖਾਜਾਣਾ.