Meanings of Punjabi words starting from ਪ

ਦੇਖੋ, ਪਸਚਾਤਾਪ ਅਤੇ ਪਛਤਾਉ.


ਕ੍ਰਿ- ਦੇਖੋ, ਪਛਤਾਉਣਾ. "ਐਸ਼ਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ." (ਅਨੰਦੁ)


ਦੇਖੋ, ਪਛਤਾਵਾ. "ਪਛੋਤਾਵਾ ਨਾ ਮਿਲੈ." (ਤਿਲੰ ਮਃ ੧)


ਕ੍ਰਿ- ਪਛਾੜਨਾ. ਪਟਕਣਾ. "ਹਾਥ ਪਛੋਰਹਿ ਸਿਰ ਧਰਨਿ ਲਗਾਹਿ." (ਭੈਰ ਮਃ ੫)


ਅਰੇ! ਪਛਤਾਈ. "ਸਾ ਪਛੋ ਰੇ ਤਾਣੀ." (ਤਿਲੰ ਮਃ ੧) ਰੇ! ਸਾ ਪਛੋਤਾਣੀ.


ਕ੍ਰਿ- ਪਛਾੜਨਾ. ਪਟਕਾਉਣਾ. ਜ਼ੋਰ ਨਾਲ ਮਾਰਨਾ. "ਸਿਰ ਹਾਥ ਪਛੋੜੈ ਅੰਧਾ ਮੂੜ." (ਗਉ ਮਃ ੫)


ਪਛਾੜੀਦਾ ਹੈ. ਪਟਕਾਇਆ ਜਾਂਦਾ ਹੈ. "ਕਾਪੜ ਜਿਵੈ ਪਛੋੜੀਐ." (ਵਾਰ ਮਾਰੂ ੧. ਮਃ ੩)