Meanings of Punjabi words starting from ਰ

ਰਤਨਾਂ ਦੀ ਆਵਲਿ (ਪੰਕ੍ਤਿ) ਰਤਨਾਂ ਦਾ ਹਾਰ। ੨. ਇੱਕ ਅਰਥਾਲੰਕਾਰ, ਜਿੱਥੇ ਕਿਸੇ ਵਿਸ਼ੇਸ਼੍ਯ ਨੂੰ ਅਨੇਕ ਵਿਸ਼ੇਸਣਾਂ ਨਾਲ ਵਰਣਨ ਕਰੀਏ, ਅਰ ਉਨ੍ਹਾਂ ਵਿਸ਼ੇਸਣਾਂ ਤੋਂ ਦੂਜਾ ਅਰਥ ਭੀ ਪ੍ਰਗਟ ਹੋਵੇ, ਤਦ "ਰਤਨਾਵਲਿ" ਅਲੰਕਾਰ ਹੁੰਦਾ ਹੈ.#ਕ੍ਰਮ ਸੇ ਵਰਣਨ ਕੀਜਿਯੇ ਪ੍ਰਕ੍ਰਿਤ ਅਰਥ ਸੁਖ ਸਾਜ,#ਭੂਸਣ ਭਨ ਰਤਨਾਵਲੀ ਜੇ ਪ੍ਰਭਾਵ ਸਿਰਤਾਜ.#(ਰਾਮਚੰਦ੍ਰਭੂਸਣ)#ਉਦਾਹਰਣ-#ਅਸਪਤਿ ਗਜਪਤਿ ਨਰਹ, ਨਰਿੰਦ,#ਨਾਮੇ ਕੇ ਸੁਆਮੀ ਮੀਰ ਮੁਕੰਦ.#(ਤਿਲੰ ਨਾਮਦੇਵ)#ਇੱਥੇ ਨਾਮਦੇਵ ਦਾ ਸ੍ਵਾਮੀ ਘੋੜੇ ਹਾਥੀ ਅਰ ਮਨੁੱਖਾਂ ਦਾ ਪਤਿ (ਬਾਦਸ਼ਾਹ) ਕਥਨ ਕੀਤਾ, ਪਰ ਇਨ੍ਹਾਂ ਵਿਸ਼ੇਸਣਾਂ ਤੋਂ ਅਸ੍ਵਪਤਿ (ਸੂਰਜ) ਗਜਪਤਿ (ਇੰਦ੍ਰ) ਨਰਪਤਿ (ਕੁਬੇਰ) ਅਰਥ ਭੀ ਨਿਕਲੇ, ਅਰਥਾਤ ਨਾਮਦੇਵ ਦਾ ਸ੍ਵਾਮੀ ਸੂਰਜ, ਇੰਦ੍ਰ, ਕੁਬੇਰ ਆਦਿਕ ਦਾ ਭੀ ਪਤਿ ਹੈ.#(ਅ) ਅਨੇਕ ਰਤਨਰੂਪ ਗੁਣਾਂ ਦਾ ਇੱਕ ਵਿਸ਼ੇਸ਼੍ਯ ਵਿੱਚ ਇਕੱਠੇ ਹੋਣਾ, ਐਸਾ ਵਰਣਨ ਰਤਨਾਵਲੀ ਦਾ ਦੂਜਾ ਰੂਪ ਹੈ.#ਉਦਾਹਰਣ-#ਕੀਜਿਯੇ ਪ੍ਰਤੀਤ ਮੋਰੀ ਬਾਤ ਪੈ ਪ੍ਰਬੀਨ ਪ੍ਯਾਰੇ!#ਲੀਜਿਯੇ ਵਿਚਾਰ ਚੀਤ ਸਾਚ ਮੈ ਅਲਾਯੋ ਹੈ,#ਧਾਵਾ ਲੈ ਖਗੇਸ਼ ਕੋ ਦਿਨੇਸ਼ ਕੋ ਪ੍ਰਤਾਪ ਲੀਨ#ਜੋਰ ਲੈ ਜਮੇਸ਼ ਕੋ ਜਲੇਸ਼ ਗ੍ਯਾਨ ਪਾਯੋ ਹੈ,#ਵੈਸ ਲੀਨੀ ਸ਼ੇਸ ਕੀ ਨਿਸੇਸ਼ ਜੂ ਕੀ ਸ਼ਾਂਤਿ ਲੀਨੀ#ਚਾਤੁਰੀ ਗਨੇਸ਼ ਕੀ ਰਮੇਸ਼ ਰੂਪ ਨਾਯੋ ਹੈ,#ਛੀਨਕੈ ਧਨੇਸ਼ ਕੇ ਖਜ਼ਾਨੇ ਔ ਸੁਰੇਸ਼ ਰਾਜ#ਦੇਵਨ ਕੇ ਵੇਸ ਨਾਥ ਪੰਥ ਏ ਸਜਾਯੋ ਹੈ.#(ਸਿੱਖੀਪ੍ਰਭਾਕਰ)


ਸੰਗ੍ਯਾ- ਰਤਨਾਂ ਦਾ ਪਰੀਖਕ ਅਤੇ ਵਪਾਰ ਕਰਨ ਵਾਲਾ, ਜੌਹਰੀ. "ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ." (ਮਃ ੨. ਵਾਰ ਰਾਮ ੧) ਰਤਨ ਤੋਂ ਭਾਵ ਸ਼ੁਭ ਗੁਣ ਅਤੇ ਰਤਨੀ ਤੋਂ ਗੁਰੂ ਹੈ। ੨. ਰਤਨੀਂ. ਰਤਨਾ ਕਰਕੇ.


ਦੇਖੋ, ਰਤਨ.


ਦੇਖੋ, ਰਤਨਗਿਆਨੁ. "ਰਤਨੁ ਗਿਆਨੁ ਸਭ ਕੋ ਹਿਰਿਲੀਨਾ." (ਗਉ ਮਃ ੯)


ਰਜ (ਰਿਤੁ) ਅਤੇ ਵੀਰਯ। ੨. ਰਕਤਬੀਜ ਦੈਤ ਲਈ ਭੀ ਇਹ ਸ਼ਬਦ ਵਰਤਿਆ ਹੈ.