Meanings of Punjabi words starting from ਲ

ਅ਼. [لمہ] ਪਲ. ਕ੍ਸ਼੍‍ਣ. ਨਿਮੇਖ. ਲਹਮਾ.


ਸੰ. ਸੰਗ੍ਯਾ- ਜਾਰ. ਉਪਪਤਿ। ੨. ਲੰਪਟ. ਵਿਭਚਾਰੀ। ੩. ਦੇਖੋ, ਲਮਕਨਾ.


ਸੰ. लम्बन. ਲੰਬਨ. ਲਟਕਣਾ. ਝੂਲਣਾ.


ਸੰ. ਲੰਬਕਰ੍‍ਣ. ਵਿ- ਲੰਮੇ ਕੰਨਾਂ ਵਾਲਾ. ਜਿਸ ਦੇ ਕੰਨ ਲਟਕਦੇ ਹਨ। ੨. ਸੰਗ੍ਯਾ- ਬਕਰਾ। ੩. ਗਧਾ। ੪. ਹਾਥੀ। ੫. ਖ਼ਰਗੋਸ਼.