Meanings of Punjabi words starting from ਸ

ਧ੍ਵਜ (ਨਿਸ਼ਾਨ ਝੰਡੀ) ਆਦਿ ਦੀ ਸਜਾਵਟ. ਠਾਟ ਵਾਟ.


ਦੇਖੋ, ਸਜਣ ਅਤੇ ਸੱਜਨ. "ਸੰਤ ਸਜਨ ਸੁਖਿ ਮਾਣਹਿ ਰਲੀਆ." (ਸੂਹੀ ਛੰਤ ਮਃ ੫) ੨. ਵੈਦ੍ਯ. ਤਬੀਬ. "ਨਾਨਕ ਰੋਗ ਗਵਾਇ ਮਿਲਿ ਸਤਿਗੁਰੁ ਸਾਧੂ ਸਜਨਾ." (ਵਾਰ ਗਉ ੧. ਮਃ ੪) ਦੇਖੋ, ਅੰ. Surgeon.


ਦੇਖੋ, ਸਜਣ.


ਸੰਗ੍ਯਾ- ਸੱਜਨਤਾ. ਨੇਕੀ. ਭਲਾਈ. ਮਿਤ੍ਰਤਾ. "ਦੁਸਟ ਦੂਤ ਸਜਨਈ." (ਆਸਾ ਮਃ ੫) ਸੱਜਨ ਹੋ ਗਏ.


ਸੰਗ੍ਯਾ- ਸਖੀ. ਸਹੇਲੀ। ੨. ਵਿ- ਭਲੀ. ਨੇਕ ਔਰਤ.


ਦੇਖੋ, ਸੱਜਨ. "ਸਜਨੁ ਸੁਰਿਦਾ ਸੁਹੇਲਾ ਸਹਿਜੇ." (ਸਾਰ ਮਃ ੫)


ਸੰ. ਸਦ੍ਯਤਰ. ਵਿ- ਬਹੁਤ ਤਾਜਾ.


ਵਿ- ਜਲ ਸਹਿਤ। ੨. ਗਿੱਲਾ. ਤਰ. "ਸਜਲ ਨੈਨ ਚਰਨਨ ਲਪਟਾਏ." (ਗੁਪ੍ਰਸੂ)