Meanings of Punjabi words starting from ਸ

ਸੰਗ੍ਯਾ- ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. "ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ." (ਸੂਹੀ ਛੰਤ ਮਃ ੧) "ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ." (ਅਨੰਦੁ) ੨. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੋਹਿਲਾ" ਸਿਰਲੇਖ ਹੇਠ ਇੱਕ ਖਾਸ ਬਾਣੀ, ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. "ਤਿਤੁ ਘਰਿ ਗਾਵਹੁ ਸੋਹਿਲਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ.


ਦੇਖੋ, ਸੋਈ। ੨. ਸ਼ੋਭਨ ਹੋਈ.


ਦੇਖੋ, ਧੁਨੀ (ੳ)


ਰਿਆਸਤ ਨਾਭੇ ਦੀ ਨਜਾਮਤ ਫੂਲ ਵਿੱਚ ਢਿੱਲੋਂ ਅਤੇ ਧੌਲੇ ਦੇ ਵਿਚਕਾਰ ਇੱਕ ਪਿੰਡ, ਜਿਸ ਥਾਂ ਨੌਮੇ ਸਤਿਗੁਰੂ ਜੀ ਨੇ ਦੁਪਹਿਰਾ ਕੱਟਿਆ. ਇਸ ਥਾਂ ਗੁਰੁਦ੍ਵਾਰਾ ਨਹੀਂ ਹੈ. ਹੁਣ ਇਹ ਗੁਰੁਦ੍ਵਾਰਾ ਧੌਲੇ ਦੀ ਜ਼ਮੀਨ ਵਿੱਚ ਹੈ. ਦੇਖੋ, ਧੌਲਾ.


ਦੇਖੋ, ਸੁਹੇਲਾ. "ਸਰਣਿ ਪਇਆ ਨਾਨਕ ਸੋਹੇਲਾ." (ਆਸਾ ਮਃ ੫)


ਸੰਗ੍ਯਾ- ਸੁਹੇਰਾ. ਪਹਿਰੂ. ਚੰਗੀ ਤਰਾਂ ਹੇਰਨ (ਨਿਗਰਾਨੀ ਕਰਨ) ਵਾਲਾ. ਭਾਵ- ਮਾਇਆ ਲੰਪਟ. "ਸੋਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ." (ਸ. ਫਰੀਦ) ਮਾਇਆ ਦੇ ਪਹਿਰੂ ਦੀ ਘੜਿਆਲ ਵਾਂਙ ਮਾਰ ਖਾਂਦੇ ਦੁੱਖ ਵਿੱਚ ਉਮਰ ਬੀਤਦੀ ਹੈ। ੨. ਸ੍ਵ (ਧਨ) ਨੂੰ ਹੇਰਣ ਵਾਲਾ. ਜਿਸ ਦੀ ਨਿਗਾਹ ਹਰ ਵੇਲੇ ਧਨ ਵੱਲ ਰਹਿੰਦੀ ਹੈ। ੩. ਗਠਕਤਰਾ. ਠਗ.