Meanings of Punjabi words starting from ਸ

ਵਿ- ਸ਼ੋਕ ਕਰਕੇ ਵ੍ਯਾਕੁਲ. ਸ਼ੋਕ ਨਾਲ ਆਰ੍‍ਤ (ਦੁਖੀ).


ਦੇਖੋ, ਸੋਸ. "ਜੈਸੇ ਸੂਰ ਸਰਬ ਕਉ ਸੋਖ." (ਸੁਖਮਨੀ) ਦੇਖੋ, ਸੋਮਸਰੁ। ੨. ਫ਼ਾ. [شوخ] ਸ਼ੋਖ਼. ਤੇਜ। ੩. ਚਮਕੀਲਾ. ਭੜਕਦਾਰ। ੪. ਚਾਲਾਕ.


ਸੰ. ਸ਼ੋਸਕ. ਵਿ- ਖ਼ੁਸ਼ਕ ਕਰਨ ਵਾਲਾ. ਸੁਕਾਉਣ ਵਾਲਾ। ੨. ਸੰਗ੍ਯਾ- ਪੌਣ। ੩. ਸੂਰਜ.


ਸੰ. ਸ਼ੋਸਣ. ਸੰਗ੍ਯਾ- ਸੁਕਾਉਣਾ. ਖੁਸ਼ਕ ਕਰਨਾ. "ਭਾਇ ਭਗਤਿ ਜਾ ਹਉਮੈ ਸੋਖੈ." (ਮਾਝ ਅਃ ਮਃ ੩)