Meanings of Punjabi words starting from ਸ

ਸੰ. ਸ਼ੋਸਿਤ. ਵਿ- ਸੁਕਾਇਆ ਹੋਇਆ. ਖੁਸ਼ਕ. "ਸੋਖਤ ਕਰ ਤੂਰਨ ਢਿਗ ਲਈਯੇ." (ਨਾਪ੍ਰ) ਵਸਤ੍ਰ ਸੁਕਾਕੇ ਛੇਤੀ ਲਿਆਓ। ੨. ਫ਼ਾ. [سوخت] ਸੋਖ਼ਤ. ਦੁਗਧ. "ਤੇ ਦੇਵੀ ਸੋਖਤ ਕਰੇ ਬੂੰਦ ਤਵਾ ਕੀ ਨ੍ਯਾਇ."(ਚੰਡੀ ੨)


ਫ਼ਾ. [سوختن] ਕ੍ਰਿ- ਜਲਾਉਣਾ. ਦਗਧ ਕਰਨਾ.


ਦੇਖੋ, ਸੋਖਣ.


ਸ਼ੋਸਣ ਕਰ ਲੀਤਾ. ਸੁਕਾ ਦਿੱਤਾ. ਦੇਖੋ, ਭੁਜੰਬ.


ਫ਼ਾ. [شوخی] ਸ਼ੋਖ਼ੀ. ਸੰਗ੍ਯਾ- ਚਪਲਤਾ। ਬੇਹਯਾਈ. ਨਿਰਲੱਜਤਾ ੩. ਦੇਖੋ. ਸੋਖਣ.


ਫ਼ਾ. [سوگ] ਸੰਗ੍ਯਾ- ਮੁਸੀਬਤ. ਆਤਮ. ਗਮ. ਸੰ. ਸ਼ੋਕ. "ਸੋਗ ਅਗਨਿ ਤਿਸੁ ਜਨ ਨ ਬਿਆਪੈ." (ਧਨਾ ਮਃ ੫)


ਸ਼ੋਕਾਗ੍ਨਿ. ਸ਼ੋਕ ਰੂਪ ਅੱਗ. ਸ਼ੋਕ ਦੀ ਜਲਨ. ਦੇਖੋ, ਸੰਗ.


ਸ਼ੋਕ ਨੂੰ ਸ਼ੋਕ ਦੇਣ ਵਾਲਾ. ਸ਼ੋਕ ਨਾਸ਼ਕ. "ਨਮੋ ਸੋਗਸੋਗੇ." (ਜਾਪੁ)


ਦੇਖੋ, ਹਰਖ ਸੋਗ.