Meanings of Punjabi words starting from ਸ

ਸੰ. ਸ਼ੋਚਨ. ਸੰਗ੍ਯਾ- ਫਿਕਰ ਕਰਨ ਦੀ ਕ੍ਰਿਯਾ। ੨. ਵਿਚਾਰਨਾ। ੩. ਚਿੰਤਨ ਕਰਨਾ। ੪. ਸੋਚ ਕਰਨਾ।


ਸੋਚਦੇ ਹੋਏ ਚਿੰਤਾ ਸਹਿਤ. ਦੇਖੋ, ਸਾਚਤ.


ਦੇਖੋ, ਸੋਚਣਾ.


ਵਿ- ਚਿੰਤਨੀਯ। ੨ਸ਼ੋਗ ਕਰਨ ਯੋਗ੍ਯ. ਅਫ਼ਸੋਸ ਲਾਇਕ. "ਤਜੇ ਸੁ ਪੰਥ ਕੁਮਾਰਗ ਚਾਲਾ। ਸੇ ਸੋਚਨ ਕੇ ਜੋਗ ਵਿਸਾਲਾ।।" (ਗੁਪ੍ਰਸੂ)


ਸੰਗ੍ਯਾ- ਚਿੰਤਨ. ਧ੍ਯਾਨ. "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ." (ਜਪੁ) ੨. ਦੇਖੋ, ਸੁਚਿ। ੩. ਸੰ. ਸ਼ੋਚਿ. ਤਪਤ. ਘਾਮ.


ਸੋਚੀਂ. ਸੋਚਾਂ. ਚਿੰਤਨ ਕਰਾਂ. ਦੇਖੋ, ਸੋਚਿ ੧.


ਦੇਖੋ, ਸੋਚਣਾ ਅਤੇ ਸੋਚਿ। ੨. ਸੰ शौचै ः ਸ਼ੌਚ (ਸੁਚ ਪਵਿਤ੍ਰਤਾ) ਤੋਂ.