Meanings of Punjabi words starting from ਅ

ਅਸ੍ਤਿ. ਹੈ. "ਜੋ ਕਿਛੁ ਅਹੈ ਸਭ ਤੇਰੀ ਰਜਾਇ." (ਭੈਰ ਮਃ ੧)


ਵ੍ਯ- ਆਨੰਦ. ਸ਼ੋਕ ਅਤੇ ਅਚਰਜ ਬੋਧਕ ਸ਼ਬਦ. "ਅਹੋ! ਜਸ੍ਯ ਰਖੇਣ ਗੋਪਾਲਹ." (ਸਹਸ ਮਃ ੫) "ਤਾਨ ਸਮੇਂ ਗੁਰੁ ਅਹੋ! ਉਚਾਰੀ" (ਗੁਪ੍ਰਸੂ)


ਸੰਗ੍ਯਾ- ਸਾਂਝੀ ਦੇਵੀ. ਅਹਿਵੰਸ਼ ਵਿੱਚ ਹੋਣ ਵਾਲੀ ਇੱਕ ਦੇਵੀ. ਇਹ ਕੁਆਰੀ ਕੰਨਯਾ ਦੀ ਪੂਜ੍ਯ ਦੇਵੀ ਹੈ. ਅੱਸੂ ਦੇ ਨੌਰਾਤਿਆਂ ਵਿੱਚ ਕੁਆਰੀ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤਿ ਬਣਾਕੇ ਕੰਧ ਉੱਪਰ ਲਾਉਂਦੀਆਂ ਹਨ, ਅਸ੍ਟਮੀ ਦਾ ਵ੍ਰਤ ਰੱਖਕੇ ਧੂਪ ਦੀਪ ਨਾਲ ਮੂਰਤੀ ਦਾ ਪੂਜਨ ਕਰਦੀਆਂ ਹਨ. ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲਪ੍ਰਵਾਹ ਕਰ ਦਿੰਦੀਆਂ ਹਨ. ਮਥੁਰਾ ਦੇ ਜਿਲੇ, ਰਾਧਾਕੁੰਡ ਪੁਰ, ਕੱਤਕ ਬਦੀ ੮. ਨੂੰ ਅਹੋਈ ਦਾ ਵਡਾ ਭਾਰੀ ਮੇਲਾ ਲਗਦਾ ਹੈ. "ਹਰਿ ਕਾ ਸਿਮਰਨ ਛਾਡਿਕੈ ਅਹੋਈ ਰਾਖੈ ਨਾਰਿ." (ਸ. ਕਬੀਰ) ਜੋ ਇਸਤ੍ਰੀ ਅਹੋਈ ਦਾ ਵ੍ਰਤ ਰਖਦੀ ਹੈ.


ਵਿ- ਨਾ ਹੋਣ ਵਾਲੀ. ਅਣਬਣ. ਅਸੰਭਵ.


ਸੰ. ਸੰਗ੍ਯਾ- ਦਿਨ ਰਾਤ. ੨੪ ਘੰਟੇ ਦਾ ਸਮਾ. ਅੱਠ ਪਹਿਰ.


ਸੰ. अहम. ਸੰਗ੍ਯਾ- ਹੰਕਾਰ. ਅਭਿਮਾਨ। ੨. ਸਰਵ. ਮੈਂ. "ਅਹੰ ਅਹੰ ਅਹੈ ਅਵਰ ਮੂੜ." (ਕਾਨ ਮਃ ੫) "ਜਗਤ ਪਸੂ ਅਹੰ, ਕਾਲੁ ਕਸਾਈ." (ਓਅੰਕਾਰ) ਹੌਮੈ ਕਰਕੇ ਜਗਤ ਪਸ਼ੂ ਹੋ ਰਿਹਾ ਹੈ ਅਤੇ ਕਾਲ ਕਸਾਈ ਹੈ.


ਸੰਗ੍ਯਾ- ਅਹੰਕ੍ਰਿਤ. ਅਹੰਕਾਰ. ਅਭਿਮਾਨ. "ਸੋ ਸੂਰਾ ਵਰੀਆਮੁ ਜਿਨੀ ਵਿਚਹੁ ਦੁਸਟ ਅਹੰਕਰਣ ਮਾਰਿਆ." (ਵਾਰ ਸ੍ਰੀ ਮਃ ੩)


ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ.


ਅਭਿਮਾਨ ਨਾਲ "ਅਹੰਕਾਰਿ ਮਰਹਿ ਦੁਖ ਪਾਵਹਿ." (ਵਾਰ ਮਾਰੂ ੧, ਮਃ ੩) ੨. ਦੇਖੋ, ਅਹੰਕਾਰੀ.