Meanings of Punjabi words starting from ਖ

ਕ੍ਰਿ- ਖਵਾਉਣਾ. ਖੁਲਾਨਾ. "ਜੋ ਬੀਜੈ ਸੋ ਖਵਲਾਲੈਗੋ." (ਕਾਨ ਅਃ ਮਃ ੪)


ਅ਼. [خوّاص] ਖ਼ੱਵਾਸ. ਸੰਗ੍ਯਾ- ਖ਼ਾਸ ਦਾ ਬਹੁ ਵਚਨ. ਮੰਤ੍ਰੀ ਨਫਰ ਆਦਿਕ ਸ਼ਾਹੀ ਸੇਵਕ। ੨. ਵਿਸ਼ੇਸ ਗੁਣ। ੩. ਅ਼. [خبّاس] ਖ਼ੱਬਾਸ. ਸ਼ੇਰ। ੪. ਗ਼ੁਲਾਮ। ੫. ਲੁਟੇਰਾ. ਡਾਕੂ. "ਕੀਨੇ ਖਰਾਬ ਖਾਨੇ ਖਵਾਸ." (ਅਜਰਾਜ) ੬. ਫ਼ਾ. [خوّاس] ਵਿ- ਪ੍ਰਾਰਥਨਾ ਕਰਨ ਵਾਲਾ. ਅਰਦਾਸੀਆ.


ਫ਼ਾ. [خواصی] ਖ਼ੱਵਾਸੀ. ਸੇਵਕ ਦਾ ਕਰਮ. ਸੇਵਾ. "ਨਾਰਦ ਸਾਰਦ ਕਰਹਿ ਖਵਾਸੀ." (ਆਸਾ ਕਬੀਰ) ੨. ਹਾਥੀ ਦੇ ਹੌਦੇ ਅਥਵਾ ਬੱਘੀ ਰਥ ਆਦਿਕ ਪਿੱਛੇ ਸੇਵਕ ਦੇ ਬੈਠਣ ਲਈ ਬਣਾਈ ਥਾਂ। ੩. ਖ਼ਵਾਸ ਲੋਕ. ਖਵਾਸਮੰਡਲੀ. "ਕਿਆ ਲਸਕਰ ਕਿਆ ਨੇਬ ਖਵਾਸੀ?" (ਵਾਰ ਮਾਝ ਮਃ ੧)


ਚਾਹਿਆ. ਲੋੜਿਆ. ਦੇਖੋ, ਖ੍ਵਾਹ. "ਨਾ ਬਰ ਆਪ ਕਹੂੰ ਕਛੁ ਖ੍ਵਾਹਾ." (ਨਾਪ੍ਰ)


ਫ਼ਾ. [خواجہ] ਸੰਗ੍ਯਾ- ਘਰ ਦਾ ਮਾਲਿਕ। ੨. ਸਰਦਾਰ। ੩. ਬਜ਼ੁਰਗ। ੪. ਧਨੀ। ੫. ਹਾਕਿਮ.


ਫ਼ਾ [خواجہخِضر] ਖ਼੍ਵਾਜਹਖ਼ਿਜਰ. ਇੱਕ ਨਬੀ. ਦੇਖੋ, ਖਿਜਰ। ੨. ਹਰਿਆਵਲ ਦਾ ਪਤਿ. ਸਬਜੀ ਦਾ ਦੇਵਤਾ. ਜਲਪਤਿ. ਵਰੁਣ ਦੇਵਤਾ. Neptune. ਦੇਖੋ, ਵਰੁਣ। ੩. ਇੱਕ ਖਾਸ ਪੀਰ, ਜਿਸ ਨੂੰ ਜ਼ਿੰਦਹਪੀਰ ਭੀ ਆਖਦੇ ਹਨ. ਦੇਖੋ, ਜਿੰਦਪੀਰ ਅਤੇ ਦਰਯਾਪੰਥੀ.


ਦੇਖੋ, ਖ੍ਵਾਜਹ। ੨. ਇੱਕ ਕਸ਼ਮੀਰੀ ਮੁਸਲਮਾਨ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੋ ਕੇ ਆਤਮਗ੍ਯਾਨੀ ਅਤੇ ਉਪਕਾਰੀ ਹੋਇਆ.


ਦੇਖੋ, ਖ੍ਵਾਜਖਿਜਰ.


ਦੇਖੋ, ਖ੍ਵਾਜਹ ਮਰਦੂਦ.