Meanings of Punjabi words starting from ਬ

ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ.


ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਇਕ, ਜੋ ਵਚਨ ਕਹਿਣ ਵਿੱਚ ਬਹੁਤ ਚਤੁਰ ਹੋਵੇ। ੨. ਬੋਲਣ ਵਿੱਚ ਹੋਸ਼ਿਯਾਰ.


ਜੋ ਬਚਨ ਮੂੰਹੋਂ ਕਿਹਾ ਹੈ ਉਸ ਨੂੰ ਪੂਰਾ ਕਰਨਾ. ਪ੍ਰਤਿਗ੍ਯਾਪਾਲਨ.#ਪ੍ਰਾਣ ਪੁਤ੍ਰ ਦੋਊ ਬਡੇ ਯੁਗ ਚਾਰਹੁ ਪਰਮਾਨ,#ਸੋ ਨਰੇਸ ਦਸ਼ਰਥ ਤਜੇ ਬਚਨ ਨ ਦੀਨੇ ਜਾਨ,#ਬਚਨ ਨ ਦੀਨੇ ਜਾਨ ਬਡਨ ਕੀ ਯਹੀ ਬਡਾਈ,#ਬਾਨੀ ਕਹੀ ਸੁ ਹੋਯ ਔਰ ਸਰਬਸੁ ਕਿਨ ਜਾਈ,#ਕਹਿ ਗਿਰਧਰ ਕਵਿਰਾਇ ਭਏ ਦਸਰਥ ਪ੍ਰਣਵਾਨਾ,#ਬਚਨ ਕਹੇ ਨਹਿ ਤਜੇ, ਤਜੇ ਸੁਤ ਅਰੁ ਨਿਜ ਪ੍ਰਾਨਾਂ."


ਸੰਗ੍ਯਾ- ਵਚਨਾਂ ਦੀ ਸੁੰਦਰ ਜੜਤ. ਕਾਵ੍ਯਰਚਨਾ. ਲੱਛੇਦਾਰ ਗੁਫ਼ਤਗੂ. "ਸਭ ਛਾਡਿ ਬਚਨਰਚਨਾ." (ਮਾਰੂ ਰਵਿਦਾਸ) ਕਰਣੀ ਬਾਝ ਕਹਿਣੀ ਦੀ ਚਤੁਰਾਈ ਛੱਡ.