Meanings of Punjabi words starting from ਭ

ਸੰਗ੍ਯਾ- ਭਦ੍ਰਤਾ. ਨੇਕੀ। ੨. ਢੂੰਢਣ ਦੀ ਕ੍ਰਿਯਾ. ਤਲਾਸ਼. ਖੋਜ। ੩. ਨਿਰਣਯ. ਦੇਖੋ, ਭਾਲਾਈ.


ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ਸੋਲਾਂ ਮੀਲ ਪੂਰਵ ਹੈ. ਦਿਲਵਰਖਾਨ ਅਤੇ ਉਸ ਦੇ ਪੁਤ੍ਰ ਨੂੰ ਸ਼ਿਕਸਤ ਦੇਣ ਲਈ ਗੁਰੂ ਗੋਬਿੰਦਸਿੰਘ ਜੀ ਇੱਥੇ ਆਏ ਸਨ. ਦੇਖੋ, ਵਿਚਿਤ੍ਰਨਾਟਕ ਅਃ ੧੦. ਪੱਕਾ ਮੰਜੀਸਾਹਿਬ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਜ਼ਮੀਨ ਜਾਗੀਰ ਕੁਝ ਨਹੀਂ.


ਭਦ੍ਰਮਾਨੁਸ. ਨੇਕ ਆਦਮੀ. ਸਦਾਚਾਰੀ ਪੁਰਖ. ਅਸ਼ਰਾਫ਼. Gentleman.