Meanings of Punjabi words starting from ਮ

ਈਰਾਨ ਦਾ ਇੱਕ ਇਲਾਕਾ, ਜਿਸ ਦੀ ਹੱਦ ਬਲੋਚਿਸਤਾਨ ਨਾਲ ਮਿਲਦੀ ਹੈ. "ਮਕਰਾਨ ਕੇ ਮ੍ਰਿਦੰਗੀ." (ਅਕਾਲ) ੨. ਬਲੋਚਿਸਤਾਨ ਵਿੱਚ ਕਲਾਤ ਰਿਆਸਤ ਦਾ ਦੱਖਣ ਪੱਛਮੀ ਹਿੱਸਾ, ਜਿਸ ਦੀ ਹੱਦ ਪਰਸ਼ੀਆ ਦੇ ਮਕਰਾਨ ਅਤੇ ਲਾਸਾ ਬੇਲਾ ਨਾਲ ਮਿਲਦੀ ਹੈ. ਮਕਰ ਜਾਤਿ ਦਾ ਨਿਵਾਸ ਹੋਣ ਕਰਕੇ "ਮਕਰਾਨ" ਸੰਗ੍ਯਾ ਹੋਈ ਹੈ.


ਜੋਧਪੁਰ ਰਿਆਸਤ ਦੇ ਪਰਬਤਸਰ ਜਿਲੇ ਦਾ ਇੱਕ ਪਿੰਡ, ਜਿੱਥੇ ਸੰਗਮਰਮਰ ਦੀਆਂ ਬਹੁਤ ਖਾਣਾਂ ਹਨ. ਆਗਰੇ ਦਾ ਤਾਜਮਹਲ ਅਤੇ ਹੋਰ ਭਾਰਤ ਦੇ ਪ੍ਰਸਿੱਧ ਮਕਾਨ ਇੱਥੇਂ ਦੇ ਹੀ ਪੱਥਰ ਨਾਲ ਬਣਾਏ ਗਏ ਹਨ. ਮਕਰਾਨਾ ਜੋਧਪੁਰ ਰੇਲਵੇ ਦਾ ਸਟੇਸ਼ਨ ਹੈ, ਜੋ ਮੇਰਤਾ ਰੋਡ ਜਁਕਸ਼ਨ ਤੋਂ ੫੫ ਮੀਲ ਹੈ.


ਮਕਰ (ਮਗਰਮੱਛ) ਦਾ ਘਰ, ਸਮੁੰਦਰ.


ਵਿ- ਮਕਰ (ਛਲ) ਕਰਨ ਵਾਲਾ. ਫਰੇਬੀ। ੨. ਸੰਗ੍ਯਾ- ਮਰ੍‍ਕਟੀ. ਮੁਕੜੀ। ੩. ਸੰ. ਮਕਰ (ਮਗਰਮੱਛ) ਦੀ ਮਦੀਨ। ੪. मकरिन. ਸਮੁੰਦਰ.


ਦੇਖੋ, ਮਕਰ.


ਅ਼. [مکروُہ] ਵਿ- ਕਰਾਹਤ (ਨਾਪਸੰਦ) ਕੀਤਾ ਗਿਆ. ਘ੍ਰਿਣਾ ਯੋਗ੍ਯ.


ਸੰ. ਸੰਗ੍ਯਾ- ਫੁੱਲ ਦਾ ਰਸ. ਪੁਸਪ ਦਾ ਸ਼ਹਿਦ. "ਹਰਿ ਚਰਣਕਵਲ ਮਕਰੰਦ ਲੋਭਿਤ ਮਨੋ." (ਸੋਹਿਲਾ) ੨. ਫੁੱਲ ਦੀ ਤਰੀ। ੩. ਜਲ. "ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ." (ਰਾਮ ਮਃ ੫. ਰੁਤੀ) ੪. ਭ੍ਰਮਰ. ਭੌਰਾ. "ਮੁਰਾਰਿ ਮਨ ਮ਼ਕਰੰਦ." (ਗੂਜ ਅਃ ਮਃ ੫) ੫. ਦੇਖੋ, ਸਵੈਯੇ ਦਾ ਰੂਪ ੨੫.


ਸੰਗ੍ਯਾ- ਫੁੱਲ, ਜੋ ਮਕਰੰਦ ਨੂੰ ਧਾਰਨ ਕਰਦਾ ਹੈ। ੨. ਕਮਲ. "ਇਹ ਬਿਧਿ ਕਹਿ ਮਕਰੰਦੀਬਦਨਾ." (ਨਾਪ੍ਰ)


ਕਮਲ ਜੇਹਾ ਹੈ ਜਿਸ ਦਾ ਮੁਖ. ਦੇਖੋ, ਮਕਰੰਦੀ ੨.