Meanings of Punjabi words starting from ਸ

ਦੇਖੋ, ਸਨਉਢ ਅਤੇ ਸਨਉਢੀ. ਵਿਚਿਤ੍ਰ ਨਾਟਕ ਅਨੁਸਾਰ ਸੋਢੀ ਲਵ (ਲਉ) ਦੀ ਔਲਾਦ ਹਨ ਅਤੇ ਵੇਦੀ ਕੁਸ਼ ਦੀ ਦੇਖੋ, ਕੁਸੀ ਅਤੇ ਵੇਦੀ. " ਤਾਂਤੇ ਪੁਤ੍ਰ ਪੌਤ੍ਰ ਹ੍ਵੈ ਆਏ। ਤੇ ਸੋਢੀ ਸਭ ਜਗਤ ਕਹਾਏ।।" (ਵਿਚਿਤ੍ਰ) ਸੋਢੀ ਗੋਤ ਹੁਣ ਛੋਟੇ ਸਰੀਣਾਂ ਵਿੱਚ ਗਿਣੀਦਾ ਹੈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਸੇ ਜਾਤਿ ਅੰਦਰ ਹੋਇਆ ਹੈ. ਦੇਖੋ, ਖਤ੍ਰੀ.#ਸੋਢੀ ਗੋਤ ਦੇ ਖਤ੍ਰੀਆਂ ਵਿੱਚੋਂ "ਸਾਹਿਬਜ਼ਾਦੇ ਸੋਢੀ" ਕੇਵਲ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੰਤਾਨ ਦੇ ਹਨ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਜੀ ਦੀ ਵੰਸ਼ ਦੇ ਛੋਟੇ ਮੇਲ ਦੇ ਸੋਢੀ ਕਹੇ ਜਾਂਦੇ ਹਨ, ਅਰ ਸੂਰਜ ਮੱਲ ਜੀ ਦੀ ਔਲਾਦ ਦੇ ਵਡੇ ਮੇਲ ਦੇ ਸੋਢੀ ਸੱਦੀਦੇ ਹਨ. ਪ੍ਰਧਾਨ ਸ਼ਾਖ ਸੋਢੀਆਂ ਦੀ ਆਨੰਦਪੁਰ ਦੀ ਗੱਦੀ ਹੈ, ਜਿਸ ਦਾ ਵੰਸ਼ਵ੍ਰਿਕ੍ਸ਼੍‍ ਇਉਂ ਹੈ:-:#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ.#।#ਦੀਪਚੰਦ ਜੀ#।#ਸੂਰਜਮੱਲ ਜੀ#।#ਸ਼੍ਯਾਮ ਸਿੰਘ ਜੀ#।#ਨਾਹਰ ਸਿੰਘ ਜੀ#।#ਸੁਰਜਨ ਸਿੰਘ ਜੀ#।#ਦੀਵਾਨ ਸਿੰਘ ਜੀ#।#ਬ੍ਰਿਜਇੰਦ੍ਰ ਸਿੰਘ ਜੀ#।#ਟਿੱਕਾ ਰਾਮ ਨਰਾਯਨ ਸਿੰਘ ਜੀ#।#ਜਗਤਾਰ ਸਿੰਘ ਜੀ#ਸ਼੍ਯਾਮ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਮ੍ਰਿਤ ਛਕਾਇਆ. ਜਿਸ ਖੰਡੇ ਨਾਲ ਅਮ੍ਰਿਤ ਤਿਆਰ ਕੀਤਾ, ਅਰ ਜੋ ਸ਼੍ਰੀ ਸਾਹਿਬ ਉਸ ਵੇਲੇ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ ਗਿਆ ਸੀ, ਉਹ ਟਿੱਕਾ ਰਾਮਨਰਾਯਨ ਸਿੰਘ ਜੀ ਰਈਸ ਆਨੰਦਪੁਰਪਾਸ ਹਨ। ੨. ਵਿ- ਸੋਢ੍ਰਿ. ਸਹਾਰਨ ਵਾਲਾ. "ਮਹਾਂ ਸਸਤ੍ਰ ਸੋਢੀ ਮਹਾ ਲੋਹ ਪੂਰੰ." (ਰਾਮਾਵ)


ਸੋਢ ਵੰਸ਼ ਦਾ ਮੁਖੀਆ, ਜਿਸ ਤੋਂ ਇਹ ਗੋਤ ਚੱਲਿਆ। ਦੇਖੋ ਵਿਚਿਤ੍ਰਨਾਟਕ ਅਃ ੨. "ਤਿਸ ਤੇ ਪੁਤ੍ਰ ਭਯੋ ਜੋ ਧਾਮਾ। ਸੋਢੀ ਰਾਇ ਧਰਾ ਤਿਹ ਨਾਮਾ।।"


ਸੰ शोण ਧਾ- ਲਾਲ ਹੋਣਾ. ਜਾਣਾ. ਗਮਨ। ੨. ਵਿ- ਲਾਲ. ਸੁਰਖ। ੩. ਸੰਗ੍ਯਾ- ਲਹੂ. ਰੁਧਿਰ। ੪. ਇੱਕ ਦਰਿਆ. ਸ਼ੋਣ ਨਦ. ਸੋਨ ਇਸ ਦੇ ਸੰਸਕ੍ਰਿਤ ਨਾਉਂ ਸ੍ਵਰਨ ਅਤੇ ਹਿਰਣ੍ਯਵਾਹ ਹਨ, ਰਾਮਾਇਨ ਅਤੇ ਭਾਗਵਤ ਵਿੱਚ ਇਸ ਦਾ ਕਈ ਥਾਂ ਜਿਕਰ ਆਇਆ ਹੈ. ਇਹ ਨਮਰਦਾ ਦੇ ਪਾਸ ਅਮਰਕੰਟਕ ਤੋਂ ਨਿਕਲਕੇ ੪੮੭ ਮੀਲ ਵਹਿੰਦਾ ਹੋਇਆ ਦੀਨਾਪੁਰ ਤੋਂ ਦਸ ਮੀਲ ਉੱਪਰ ਗੰਗਾ ਵਿੱਚ ਮਿਲਦਾ ਹੈ। ੫. ਸੰਧੂਰ। ੬. ਮਾਣਕ. ਲਾਲ.


ਸੰ. ਸ਼ੋਣਿਤ. ਵਿ- ਲਾਲ। ੨. ਸੰਗ੍ਯਾ- ਲਹੂ. ਖੂਨ। ੩. ਕੇਸਰ। ੪. ਸ਼ਿੰਗਰਫ। ੫. ਤਾਂਬਾ.


ਦੇਖੋ, ਵਾਣ ੫.


ਵਿ- ਸੁੰਦਰ. ਸ਼ੋਭਨ.


ਸ਼ੋਭਨਾ. ਸੁੰਦਰੀ। ੨. ਦੇਖੋ, ਸੋਹਨੀ ੨. "ਸੋਣ੍ਹੀ ਮੇਹੀਵਾਲ ਨੂੰ ਨੈ ਤਰਦੀ ਰਾਤੀ." (ਭਾਗੁ)


ਸੰਗ੍ਯਾ- ਸੋਣ ਦੇ ਵਸਤ੍ਰ। ੨. ਸੰ. ਸ੍ਰੋਤ. ਪ੍ਰਵਾਹ. ਸੋਤਾ. ਚਸ਼ਮਾ. "ਤਹਾਂ ਪ੍ਰਗਟ ਜਿਉਂ ਸੋਤ ਸੁ ਜਲ ਹੈ." (ਨਾਪ੍ਰ) ੩. ਭਾਵ- ਇੰਦ੍ਰੀਆਂ. ਨਵਛਿਦ੍ਰ. "ਨਵੇ ਸੋਤ ਸਭਿ ਢਿਲਾ." (ਵਾਰ ਗਉ ੧. ਮਃ ੪) ੪. ਸੋਵਤ ਦਾ ਸੰਖੇਪ. "ਦੈ ਗਯੋ ਪ੍ਰੀਤਮ ਸੋਤ ਦਿਖਾਈ." (ਕ੍ਰਿਸਨਾਵ) ਸੌਣ ਦੀ ਹਾਲਤ ਵਿੱਚ.


ਸ- ਉਤਸਾਹ. ਉਮੰਗ ਨਾਲ. ਹੌਸਲੇ ਸਾਥ.