Meanings of Punjabi words starting from ਸ

ਸੰਗ੍ਯਾ- ਸ੍ਰੋਤ. ਪ੍ਰਵਾਹ। ੨. ਚਸ਼ਮਾ। ੩. ਭਾਵ- ਸ਼ਰੀਰ ਦੇ ਛਿਦ੍ਰ. "ਮਲ ਮੂਤ੍ਰ ਸੋਤਰ ਵਿੱਚ ਆਯਾ." (ਭਾਗੁ)


ਦੇਖੋ, ਸੋਤ.


ਜਿਲਾ ਜਲੰਧਰ, ਤਸੀਲ ਨਵਾਂ ਸ਼ਹਿਰ ਦਾ ਇੱਕ ਪਿੰਡ, ਜੋ ਬੰਗਿਆਂ ਤੋਂ ਅੱਧ ਕੋਹ ਉੱਤਰ ਹੈ. ਇਸ ਥਾਂ ਗੁਰਪਲਾਹ ਨਾਮਕ ਗੁਰੁਦ੍ਵਾਰਾ ਹੈ. ਦੇਖੋ, ਗੁਰੁਪਲਾਹ। ੨. ਸੰ. ਸ਼੍ਰੋਤ. ਕੰਨ. ਸੁਣਨ ਦਾ ਇੰਦ੍ਰਿਯ. "ਜਿਹਵਾ ਨੇਤ੍ਰ ਸੋਤ੍ਰ ਸਚਿ ਰਾਤੇ." (ਸੋਰ ਅਃ ਮਃ ੧)


ਸੰ ਸੰਗ੍ਯਾ- ਸ- ਉਦਰ. ਸਹੋਦਰ. ਸਕਾ ਭਾਈ. "ਤਾਤ ਸੁਤ ਮਾਤ ਹਿਤੂ ਸੋਦਰ ਸਹੋਦਰੀ ਹੈ." (ਨਾਪ੍ਰ) ੨. ਦੇਖੋ, ਸੋਦਰੁ.


ਸੰ. ਸੰਗ੍ਯਾ- ਸਹੋਦਰੀ. ਸਕੀ ਭੈਣ. "ਮਿਲੀ ਸੋਦਰੀ ਹਿਤ ਸੋਂ" (ਨਾਪ੍ਰ)


ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹


ਦੇਖੋ, ਸੁਦਾਮਾ. "ਸੋਦਾਮਾ ਅਪਦਾ ਤੇ ਰਾਖਿਆ." (ਸਵੈਯੇ ਮਃ ੪. ਕੇ)


ਦੇਖੋ, ਸੌਂਦਰਯ.


ਸੰਗ੍ਯਾ- ਸੁਧ. ਖਬਰ. "ਡੋਗਰ ਸੋਧ ਏਕ ਦਿਨ ਲਹ੍ਯੋ." (ਚਰਿਤ੍ਰ ੩੬) ੨. ਸੰ. ਸ਼ੋਧ. ਖੋਜ. ਭਾਲ. "ਰਾਮ ਨਾਮ ਆਤਮ ਮਹਿ ਸੋਧੈ." (ਸੁਖਮਨੀ) ੩. ਸ਼ੁੱਧਿ. ਸਫਾਈ। ੪. ਪਰੀਖ੍ਯਾ. ਇਮਤਿਹਾਨ। ੫. ਸੰ. ਸੌਧ. ਰਾਜ ਮੰਦਿਰ. ਮਹਿਲ. "ਖਾਨ ਪਾਨ ਸੋਧੇ ਸੁਖ ਭੁੰਚਤ." (ਸਵੈਯੇ ਮਃ ੫. ਕੇ) ੬. ਦੇਖੋ, ਸੋਧਣਾ.