Meanings of Punjabi words starting from ਸ

ਵਹ ਤੋ. ਉਹ ਤਾਂ. "ਸੋਧਉ ਮੁਕਤਿ ਕਹਾਂ ਦੇਉ ਕੈਸੀ"? (ਮਾਰੂ ਕਬੀਰ) ੨. ਸੋਧਨ ਕਰੋ. ਸੋਧੋ. ਦੇਖੋ, ਸੋਧਨ.


ਵਿ- ਸ਼ੋਧਨ ਕਰਤਾ. ਸੋਧਣ ਵਾਲਾ. ਸ਼ੁੱਧ ਕਰਨ ਵਾਲਾ.


ਕ੍ਰਿ. ਦੇਖੋ, ਸੋਧਨ। ੨. ਖ਼ਾ. ਧਰਮ ਦੰਡ ਲਾਕੇ ਪਾਪ ਦੂਰ ਕਰਨਾ. ਪ੍ਰਾਯਸ਼੍ਚਿਤਕ ਕ੍ਰਿਯਾ.


ਸੰ. ਸ਼ੋਧਨ. ਸੰਗ੍ਯਾ- ਪਵਿਤ੍ਰਤਾ. ਸਫਾਈ। ੨. ਅਸ਼ੁੱਧੀ ਦੂਰ ਕਰਨ ਦੀ ਕ੍ਰਿਯਾ। ੩. ਦੋਸ ਮਿਟਾਉਣਾ। ੪. ਪਰੀਖ੍ਯਾ. ਇਮਤਿਹਾਨ.


ਦੇਖੋ, ਸੋਧਨ। ੨. ਕ੍ਰਿ- ਧਰਮਦੰਡ ਲਗਾਕੇ ਸ਼ੁੱਧ ਕਰਨਾ. ਦੇਖੋ, ਸੋਧਣਾ ੨। ੩. ਪੜਤਾਲਨਾ. ਦੇਖ ਭਾਲ ਕਰਨੀ. "ਧਰਮ ਰਾਇ ਕਾ ਦਫਤਰੁ ਸੋਧਿਆ." (ਸੂਹੀ ਕਬੀਰ) ੪. ਸੰਗ੍ਯਾ- ਵਿਚਾਰ. ਵਿਵੇਕ. ਨਿਰਣਾ. "ਸੋਧਿ ਸਗਰ ਸੋਧਨਾ ਸੁਖ ਨਾਨਕਾ ਭਜਿ ਨਾਉ." (ਕਾਨ ਮਃ ੫)


ਸੋਧਕੇ. ਨਿਰਣੇ ਕਰਕੇ. "ਨਿੰਦਕੁ ਸੋਧਿ ਸਾਧ ਬੀਚਾਰਿਆ." (ਗੌਂਡ ਰਵਿਦਾਸ) "ਸਾਸਤ੍ਰ ਸਿਮ੍ਰਿਤ ਸੋਧਿ ਦੇਖਹੁ ਕੋਇ." (ਗਉ ਅਃ ਮਃ ੩) ੨. ਸ਼ੁੱਧ ਕਰਕੇ. ਭੁੱਲ ਮਿਟਾਕੇ। ੩. ਪਰੀਖ੍ਯਾ ਕਰਕੇ.


ਵਿ- ਸ਼ੋਧਨ ਕੀਤਾ. ਸ਼ੁੱਧ ਕੀਤਾ। ੨. ਵਿਚਾਰਿਆ.


ਸੰਗ੍ਯਾ- ਸੁਧ. ਖਬਰ. "ਨਹਿ ਜਾਨਹਿ ਸ੍ਰੀ ਨਾਨਕ ਸੋਧੀ." (ਨਾਪ੍ਰ) ੨. ਵਿ- ਸੁੱਧੀ ਰੱਖਣ ਵਾਲਾ. ੩. ਸ਼ੋਧਨ ਕੀਤੀ.