Meanings of Punjabi words starting from ਸ

ਸ਼ੰ. ਸੰਗ੍ਯਾ- ਸੀਢੀ. ਪੌੜੀ. ਜ਼ੀਨਾ.


ਸੰ. ਸਃ ਅਪਿ. ਸਰਵ- ਓਹ ਭੀ. ਵਹ ਭੀ "ਮਿਲਿਓ ਤਿਸ ਸੁਖਿ ਸੋਪਿ ਭਵੰਤਾ." (ਗੁਪ੍ਰਸੂ)


ਸਰਵ- ਓਹ ਆਦਮੀ। ੨. ਉਹ ਪੂਰਣਰੂਪ ਪਾਰਬ੍ਰਹਮ। ੩. ਸੰਗ੍ਯਾ- ਇੱਕ ਗੁਰੁਬਾਣੀ, ਜਿਸ ਦਾ ਰਹਿਰਾਸ ਵਿੱਚ ਪਾਠ ਕੀਤਾ ਜਾਂਦਾ ਹੈ. "ਸੋਪੁਰਖੁ ਨਿਰੰਜਨੁ"- ਸ਼ਬਦ ਦੇ ਮੁੱਢ ਪਾਠ ਹੋਣ ਤੋਂ ਇਹ ਸੰਗ੍ਯਾ ਹੈ.


ਦੇਖੋ, ਸੋਪਿ. "ਸਤ ਲਾਗੈ ਸੋਪੈ ਤਰੈ." (ਸਵੈਯੇ ਮਃ ੨. ਕੇ)


ਕ੍ਰਿ. ਵਿ- ਸ੍ਵਾਭਾਵਿਕ. ਸੁਤੇ। ੨. ਸੰਗ੍ਯਾ- ਇੱਕ ਖਤਰੀ ਜਾਤਿ. ਭਾਈ ਦਯਾ ਸਿੰਘ ਜੀ ਇਸੇ ਗੋਤ੍ਰ ਵਿੱਚੋਂ ਸਨ.


ਦੇਖੋ, ਸੋਫੀ. "ਬਾਹਨ ਸੋਫਿ ਸੀਤਲਾ ਕੀ ਗਤਿ." (ਚਰਿਤ੍ਰ ੨੪੫) ਸੋਫੀ, ਸੀਤਲਾਵਾਹਨ (ਗਧੇ) ਜੇਹਾ ਹੈ.¹


ਯੂ. ਯੂਨਾਨ ਵਿੱਚ ਇਹ ਫਿਰਕਾ ਵਿਦ੍ਵਾਨ ਸੁਕਰਾਤ ਦੇ ਵੇਲੇ ਵਡਾ ਪ੍ਰਬਲ ਸੀ. ਇਹ ਪੁਰਾਣੇ ਦੇਵਤਿਆਂ ਦੇ ਵਿਰੁੱਧ ਨਵੇਂ ਦੇਵਤਾ ਥਾਪਕੇ ਅਰ ਨਾਟਕ ਚੇਟਕ ਦਿਖਾਕੇ ਦੇਸ਼ਵਾਸੀਆਂ ਨੂੰ ਭ੍ਰਮਾ ਰਹਿਆ ਸੀ. ਮਹਾਤਮਾ ਸੁਕਰਾਤ ਨੇ ਇਸ ਮਤ ਦਾ ਪੂਰਣ ਰੀਤਿ ਨਾਲ ਖੰਡਨ ਕਰਕੇ ਲੋਕਾਂ ਨੂੰ ਸੱਚਾ ਮਾਰਗ ਦੱਸਿਆ.


ਇਹ ਸ਼ਬਦ ਸੂਫ਼ੀ ਤੋਂ ਬਣਿਆ ਹੈ. ਭਾਵ- ਪਰਹੇਜ਼ਗਾਰ. ਖਾਸ ਕਰਕੇ ਨਸ਼ਿਆਂ ਦਾ ਤ੍ਯਾਗੀ. Teetotaller. "ਸਚੁ ਮਿਲਿਆ ਤਿਨ ਸੋਫੀਆਂ." (ਸ੍ਰੀ ਮਃ ੧) ੨. ਦੇਖੋ, ਸੂਫੀ.