Meanings of Punjabi words starting from ਸ

ਚੰਦ੍ਰਮਾ ਦਾ ਕਥਨ ਕੀਤਾ ਹੋਇਆ ਇੱਕ ਜੋਤਿਸ ਦਾ ਗ੍ਰੰਥ। ੨. ਤੰਤ੍ਰ ਸ਼ਾਸਤ੍ਰ ਦਾ ਇੱਕ ਭੇਦ. ਸ਼ੈਵ ਸਿੱਧਾਂਤ. ਦੇਖੋ, ਪ੍ਰਬੋਧ ਚੰਦ੍ਰੋਦਯ ਅਃ ੩.। ੩. ਬੁੱਧ ਮਤ ਦਾ ਇੱਕ ਗ੍ਰੰਥ.


ਸੰਗ੍ਯਾ- ਚੰਦ੍ਰ ਸ੍ਵਰ. ਇੜਾ. ਦੇਖੋ, ਸੋਮ ੧੧.


ਦੇਖੋ, ਪ੍ਰਭਾਸ ੩.


ਬੰਬਈ ਦੇ ਇਲਾਕੇ ਕਾਠੀਆਵਾੜ ਦੀ ਰਿਆਸਤ ਜੂਨਾਗੜ੍ਹ ਦੇ ਰਾਜ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪੱਤਣ, ਜਿਸਦਾ ਨਾਉਂ "ਪ੍ਰਭਾਸ" ਅਤੇ "ਵੇਰਾਵਲ ਪੱਤਨ" ਭੀ ਹੈ. ਇਸ ਥਾਂ ਇੱਕ ਮਸ਼ਹੂਰ ਸ਼ਿਵਲਿੰਗ "ਸੋਮਨਾਥ" ਨਾਉਂ ਕਰਕੇ ਹੈ. ਸੋਮਨਾਥ ਦੇ ਮੰਦਿਰ ਵਿੱਚ ਇੱਕ ਪੰਜ ਗਜ ਦੀ ਉੱਚੀ ਸ਼ਿਵ ਦੀ ਮੂਰਤੀ ਭੀ ਸੀ, ਜਿਸ ਨੂੰ ਮਹਮੂਦ ਗਜ਼ਨਵੀ ਨੇ ਸਨ ੧੦੨੪ ਵਿੱਚ ਤੋੜਕੇ ਚਾਰ ਟੋਟੇ ਕਰ ਦਿੱਤਾ. ਦੋ ਟੁਕੜੇ ਤਾਂ ਉਸ ਨੇ ਗਜਨੀ ਭੇਜੇ, ਜਿਨ੍ਹਾਂ ਵਿੱਚੋਂ ਇੱਕ ਮਸਜਿਦ ਦੀ ਪੌੜੀ ਵਿੱਚ ਅਤੇ ਦੂਜਾ ਕਚਹਿਰੀ ਘਰ ਦੀ ਪੌੜੀ ਵਿੱਚ ਜੜਿਆ, ਦੋ ਟੁਕੜੇ ਪੌੜੀਆਂ ਵਿੱਚ ਜੜਨ ਲਈ ਮੱਕੇ ਅਤੇ ਮਦੀਨੇ ਭੇਜ ਦਿੱਤੇ. ਸੋਮਨਾਥ ਦਾ ਮੰਦਿਰ ਭਾਰਤ ਵਿੱਚ ਅਦੁਤੀ ਸੀ. ਇਸ ਦੇ ਰਤਨਾਂ ਨਾਲ ਜੜੇ ਹੋਏ ੫੬ ਥਮਲੇ ਸਨ ਅਰ ਦੋ ਸੌ ਮਣ ਦਾ ਸੁਇਨੇ ਦਾ ਜੰਜੀਰ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੱਧਾ ਹੋਇਆ ਸੀ.


ਸੰ. ਵਿ- ਸੋਮਰਸ ਪੀਣ ਵਾਲਾ। ੨. ਸੰਗ੍ਯਾ- ਦੇਵਤਾ. ਦੇਖੋ, ਸੋਮ.


ਸੰ. स्ंवयपाकिन् ਸ੍ਵਯੰਪਾਕਿਨ. ਵਿ- ਆਪ ਪਕਾਉਣ ਵਾਲਾ. ਜੋ ਦੂਜੇ ਦੀ ਪੱਕੀ ਰੋਟੀ ਨਾ ਖਾਵੇ. "ਸੋਮਪਾਕ ਅਪਰਸ ਉਦਿਆਨੀ." (ਬਾਵਨ)


ਇੱਕ ਛੰਦ. ਇਸ ਛੰਦ ਦੇ ਨਾਉਂ. "ਉਤਭੁਜ" "ਅਰਧਭੁਜੰਗ" "ਸ਼ੰਖਨਾਰੀ" ਅਤੇ "ਝੂਲਾ" ਭੀ ਹਨ. ਲੱਛਣ- ਚਾਰਣ ਚਰਣ, ਪ੍ਰਤਿ ਚਰਣ ਦੋ ਯਗਣ , .#ਉਦਾਹਰਣ-#ਗੁਰੂ ਕੋ ਮਨਾਓ। ਸਬੈ ਇੱਛ ਪਾਓ।#ਗਹੋ ਏਕ ਪਾਸਾ। ਤਜੋ ਔਰ ਆਸਾ।।#(ਅ) ਦਸਮਗ੍ਰੰਥ ਵਿੱਚ ਪੂਰਾ ਭੁਜੰਗ ਪ੍ਰਯਾਤ ਭੀ ਕਈ ਥਾਈਂ "ਸੋਮਰਾਜੀ" ਲਿਖਿਆ ਹੈ. ਯਥਾ-#ਸੁਨੇ ਦੇਸ ਦੇਸੰ ਮੁਨੰ ਪਾਪ ਕਰ੍‍ਮਾ,#ਚੁਨੈ ਜੂਠ ਕੂਠੰ ਸ਼੍ਰੁਤੰ ਛੋਰ ਧਰ੍‍ਮਾ,#ਤਜੈ ਧਰ੍‍ਮਨਾਰੀ ਤਕੈ ਪਾਪ ਨਾਰੰ,#ਮਹਾਂ ਰੂਪ ਪਾਪੀ ਕੁਵ੍ਰਿੱਤਾਧਿਕਾਰੰ. (ਕਲਕੀ)


ਦੇਖੋ, ਸੋਮ ਅਤੇ ਸੋਮਵੱਲੀ.