nan
ਕ੍ਰਿ- ਆਰੰਭਣਾ. ਸ਼ੁਰੂ ਕਰਨਾ। ੨. ਚਲਾਉਣਾ. ਫੇਰਨਾ. "ਪੁੱਤ ਕੁਪੁੱਤ ਚੱਕੀ ਉਠ ਝੋਈ." (ਭਾਗੁ) ਦੇਖੋ, ਚੱਕੀ ਝੋਣੀ। ੩. ਦੇਖੋ, ਝੋਨਾ.
ਸੰਗ੍ਯਾ- ਚੀਣਾ. ਕੰਗੁਣੀ ਜੇਹਾ ਸਾਉਂਣੀ ਦਾ ਇੱਕ ਅੰਨ। ੨. ਧਾਨ Paddy । ੩. ਦੇਖੋ, ਝੋਣਾ.
nan
nan
ਸੰਗ੍ਯਾ- ਘਾਸ ਫੂਸ ਦੀ ਕੁਟੀਆ. ਝੋਂਪੜੀ. ਛਪਰੀ. ਛੰਨ.
nan
ਇੱਕ ਪਿੰਡ, ਜੋ ਜਿਲਾ ਹਿਸਾਰ, ਤਸੀਲ ਸਰਸਾ, ਥਾਣਾ ਰੋੜੀ ਵਿੱਚ, ਰੇਲਵੇ ਸਟੇਸ਼ਨ ਬੜਾ ਗੁੜਹ (Bara- Gudah) ਤੋਂ ਪੂਰਬ ਦੇ ਪਾਸੇ ਚਾਰ ਮੀਲ ਹੈ. ਇਸ ਪਿੰਡ ਸ਼੍ਰੀ ਦਸ਼ਮੇਸ਼ ਜੀ ਦੱਖਣ ਜਾਂਦੇ ਪਧਾਰੇ ਹਨ. ਜਿਸ ਜੰਡ ਬਿਰਛ ਨਾਲ ਘੋੜਾ ਬੱਧਾ ਸੀ, ਉਹ ਮੌਜੂਦ ਹੈ. ਇੱਥੇ ਗੁਰਦ੍ਵਾਰਾ ਨਹੀਂ ਬਣਾਇਆ ਗਿਆ.