Meanings of Punjabi words starting from ਤ

ਤਪੀਆਂ ਦਾ ਈਸ਼. ਸ਼ਿਰੋਮਣਿ ਤਪੀਆ.


ਸਿੰਧੀ. ਤਾੱਲੁਕੇ ਦਾ ਮੁਖੀਆ. ਪਰਗਨੇ ਦਾ ਸਰਦਾਰ. ਜਿਸ ਦੇ ਅਧੀਨ ਤੱਪਾ (ਤਾੱਲੁਕਾ) ਹੈ.


ਪਰਗਨੇ ਦਾ ਸਰਦਾਰ. ਇ਼ਲਾਕ਼ੇਦਾਰ. ਦੇਖੋ, ਤਪੇਦਾਰ. "ਸੱਦੇ ਉਨ ਤਹਿਂ ਤੱਪੇਦਾਰ." (ਪ੍ਰਾਪੰਪ੍ਰ)


ਸੰ. ਸੰਗ੍ਯਾ- ਜਿਸ ਨੇ ਤਪਸ੍ਯਾ ਨੂੰ ਹੀ ਮਹਾ ਧਨ ਸਮਝਿਆ ਹੈ. ਤਪਸ੍ਵੀ. ਤਪੀਆ. "ਦੇਸ ਫਿਰਿਓ ਕਰ ਭੇਸ ਤਪੋਧਨ." (ਅਕਾਲ)


ਸੰ. ਸੰਗ੍ਯਾ- ਤਪਸ੍ਵੀ. ਦੇਖੋ, ਤਪੋਧਨ.


ਸੰ. ਸੰਗ੍ਯਾ- ਤਪਸ੍ਵੀਆਂ ਦੇ ਰਹਿਣ ਦਾ ਵਨ (ਜੰਗਲ). ੨. ਉਹ ਵਨ ਜਿਸ ਥਾਂ ਉੱਤਮ ਰੀਤਿ ਨਾਲ ਤਪਸ੍ਯਾ ਹੋ ਸਕੇ। ੩. ਵ੍ਰਿੰਦਾਵਨ ਵਿੱਚ ਇੱਕ ਖ਼ਾਸ ਵਨ, ਜੋ ਚੀਰਘਾਟ ਦੇ ਪਾਸ ਹੈ.


ਫ਼ਾ. [تف] ਸੰਗ੍ਯਾ- ਗਰਮੀ. ਤਪਿਸ਼। ੨. ਪ੍ਰਕਾਸ਼. ਉਜਾਲਾ। ੩. ਦੁਰਗੰਧ। ੪. ਦੇਖੋ, ਤੁਫ਼.


ਫ਼ਾ. [تفسیِدن] ਤਪਤ (ਤੱਤਾ) ਹੋਣਾ. ਤਪਣਾ.