Meanings of Punjabi words starting from ਫ

ਵਿ- ਬਹੁਤ ਫਿੱਕਾ, ਅਤਿ ਬੇਸੁਆਦ। ੨. ਸ਼ੋਭਾਹੀਨ.


ਅ਼. [فِکر] ਸੰਗ੍ਯਾ- ਸੋਚ. ਚਿੰਤਾ. ਖਟਕਾ. "ਦਿਲ ਕਾ ਫਿਕਰ ਨ ਜਾਇ." (ਤਿਲੰ ਕਬੀਰ) ੨. ਧਿਆਨ. ਵਿਚਾਰ. ਚਿੰਤਨ.


ਸੰਗ੍ਯਾ- ਫੁਤਕਾਰ ਕਰਨ ਦੀ ਕ੍ਰਿਯਾ. ਫੁਕਾਰਾ ਮਾਰਨਾ। ੨. ਗਿੱਦੜ ਦੀ ਧੁਨੀ. ਜੰਭਾਈ (ਅਵਾਸੀ) ਲੈਣ ਜੇਹੀ ਮੁਖ ਤੋਂ ਧੁਨੀ ਕੱਢਣ ਦੀ ਕ੍ਰਿਯਾ. ਦੇਖੋ, ਫਿਤਕਾਰ ੨. "ਰਣ ਫਿਕਰਤ ਜੰਬੁਕ ਫਿਰਹਿ"." (ਚਰਿਤ੍ਰ ੧)


ਫ਼ਾ. [فِکرمند] ਵਿ- ਚਿੰਤਾ ਵਾਲਾ. ਸੋਚ ਦਾ ਗ੍ਰਸਿਆ ਹੋਇਆ. "ਫਿਕਰਵੰਦ ਹਨਐ ਭਾਰੀ." (ਨਾਪ੍ਰ) ੨. ਧ੍ਯਾਨਪਰਾਇਣ.


ਵਿ- ਫਿੱਕਾ. ਬੇਸਆਦ. "ਹਰਿਰਸ ਬਿਨ ਸਭ ਸੁਆਦ ਫਿਕਰੀਆ." (ਆਸਾ ਮਃ ੫)