Meanings of Punjabi words starting from ਬ

ਦੇਖੋ, ਬਚਨਾ। ੨. ਵਾਕ੍ਯ. "ਅੰਮ੍ਰਿਤ ਤੇ ਮੀਠੇ ਜਾਕੇ ਬਚਨਾ." (ਸਵੈਯੇ ਮਃ ੪. ਕੇ)


ਵਿ- ਅ਼ਮਲ ਬਿਨਾ ਕੇਵਲ ਗੱਲਾਂ ਕਰਨ ਵਾਲਾ.


ਵਚਨਾਤ. ਵਚਨ ਦੇ ਭਾਵ- ਉਪਦੇਸ਼ ਦ੍ਵਾਰਾ. "ਠਾਕੁਰ ਭੇਟੇ ਗੁਰਬਚਨਾਂਤਿ." (ਕਾਨ ਮਃ ੫) "ਗੁਰਬਚਨਾਤਿ ਕਮਾਤ ਕ੍ਰਿਪਾ ਤੇ." ( ਸਾਰ ਮਃ ੫)


ਬਚਨਾ ਕਰਕੇ. ਵਾਂਕੋਂ ਸੇ. "ਗੁਰ ਕੈ ਬਚਨਿ ਰਿਦੈ ਧਿਆਨਧਾਰੀ." (ਸੂਹੀ ਮਃ ੫) "ਬਚਨੀ ਤੋਰ ਮੋਰ ਮਨੁ ਮਾਨੈ." (ਧਨਾ ਰਵਿਦਾਸ)


ਸੰਗ੍ਯਾ- ਲੜਕਪਨ. ਬਾਲਯ। ੨. ਅਗ੍ਯਾਨਤਾ.