Meanings of Punjabi words starting from ਭ

ਸੰ. ਭੱਲਾਤਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ. Semecarpus Anacardium ਧੋਬੀ ਇਸ ਦੇ ਰਸ ਨਾਲ ਵਸਤ੍ਰਾਂ ਪੁਰ ਚਿੰਨ੍ਹ ਕਰਦੇ ਹਨ. ਭਲਾਵੇ ਵਿੱਚ ਜ਼ਹਿਰ ਹੁੰਦੀ ਹੈ. ਇਹ ਅਨੇਕ ਦਵਾਈਆਂ ਵਿੱਚ ਜੁਗਤ ਨਾਲ ਸੋਧਕੇ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ.¹ ਇਹ ਮੇਦੇ ਦੇ ਕੀੜੇ ਮਾਰਦਾ ਹੈ. ਭੁੱਖ ਵਧਾਉਂਦਾ ਹੈ. ਵਾਉਗੋਲਾ, ਬਵਾਸੀਰ, ਚਿਤ੍ਰਕੁਸ੍ਟ ਆਦਿ ਨੂੰ ਹਟਾਉਂਦਾ ਹੈ. ਕਾਮਸ਼ਕਤਿ ਜਾਦਾ ਕਰਦਾ ਹੈ. ਵਾਈ ਦੇ ਸਾਰੇ ਰੋਗਾਂ ਦੇ ਨਾਸ਼ ਕਰਨ ਵਾਲਾ ਹੈ.


ਸ਼੍ਰੇਸ੍ਟ. ਉੱਤਮ. "ਭਲੀ ਸੁਹਾਵੀ ਛਾਪਰੀ." (ਸੂਹੀ ਮਃ ੫) "ਭਲੀਅ ਰੁਤੇ." (ਆਸਾ ਛੰਤ ਮਃ ੪)


ਰਿੱਛ. ਦੇਖੋ, ਭਾਲੂ.