Meanings of Punjabi words starting from ਲ

ਵਿ- ਲੰਬ- ਤਰ. ਕਿਸੇ ਹੋਰ ਕੋਲੋਂ ਵਧੇਰੇ ਲੰਮਾ.


ਸੰ. लय्. ਧਾ- ਜਾਣਾ, ਮਿਲਣਾ। ੨. ਸੰਗ੍ਯਾ- ਲੀਨ ਹੋਣਾ. ਮਿਲ ਜਾਣਾ। ੩. ਸਾਰੇ ਸੰਸਾਰ ਦੇ ਲੀਨ ਹੋਣ ਦੀ ਕ੍ਰਿਯਾ ਪ੍ਰਲਯ। ੪. ਵਿਨਾਸ਼। ੫. ਸੰਗੀਤ ਅਨੁਸਾਰ ਤੇਲਧਾਰਾ ਵਾਂਙ ਤਾਰ ਗੀਤ ਦੀ ਅਖੰਡਤਾ. ਦੇਖੋ, ਲੈ। ੬. ਪਾਰਬ੍ਰਹਮ. ਕਰਤਾਰ। ੭. ਯਗਮਤ ਅਨੁਸਾਰ ਧਿਆਨ ਦੀ ਸਾਧਨਾ ਕਰਦੇ ਹੋਏ ਵਿਸਿਆਂ ਦਾ ਚੇਤਾ ਮਿਟਜਾਣਾ, "ਲਯ" ਹੈ.


ਸੰਗ੍ਯਾ- ਧਿਆਨ ਦਾ ਇੱਕ ਪ੍ਰਕਾਰ, ਜਿਸ ਵਿੱਚ ਪਾਰਬ੍ਰਹਮ ਤੋਂ ਕ੍ਰਮ (ਸਿਲਸਿਲੇ) ਅਨੁਸਾਰ ਸਭ ਪਦਾਰਥਾਂ ਦੀ ਉਤਪੱਤੀ ਮੰਨਕੇ, ਫਿਰ ਉਸੇ ਕ੍ਰਮ ਨਾਲ ਕਰਤਾਰ ਵਿੱਚ ਲਯ ਨਿਸ਼ਚੇ ਕਰੀਦਾ ਹੈ, ਅਰ ਸਭ ਲਯ ਕਰਨ ਤੋਂ ਕੇਵਲ ਪਾਰਬ੍ਰਹਮ ਹੀ ਬਾਕੀ ਰਹਿ ਜਾਂਦਾ ਹੈ.


ਸੰਗ੍ਯਾ- ਲੀਨਤਾ. ਲਯ ਹੋਣ ਦਾ ਭਾਵ. "ਤਹਿ ਆਨਦ ਮੇ ਲਯਤਾ ਪਾਇ." (ਗੁਪ੍ਰਸੂ)


ਅ਼. [لیاقت] ਸੰਗ੍ਯਾ- ਲਾਯਕ਼ ਹੋਣ ਦਾ ਭਾਵ. ਯੋਗ੍ਯਤਾ.


ਸੰਗ੍ਯਾ- ਲੰਮੀ ਛਟੀ। ੨. ਲਗਰ. ਸ਼ਾਖਾ। ੩. ਧਾਰਾ. ਰੇਖਾ. ਲੀਕ. "ਮੇਰੁ ਕੇ ਮੱਧ ਮਨੋ ਜਮਨਾ ਲਰ." (ਚੰਡੀ ੧) ਦੁਰਗਾ ਦੇ ਸ਼ੇਰ ਦਾ ਸ਼ਰੀਰ ਸੁਵਰਣ ਦਾ ਪਹਾੜ ਹੈ, ਕਾਲੀਆਂ ਲੀਕਾਂ ਮਾਨੋ ਯਮੁਨਾ ਦੀਆਂ ਧਾਰਾ ਹਨ.¹