Meanings of Punjabi words starting from ਸ

ਫ਼ਾ. [شورش] ਸ਼ੋਰਿਸ਼. ਸੰਗ੍ਯਾ- ਬਲਵਾ. ਡੰਡ ਰੌਲਾ। ੨. ਸੰ. षोडश ਸੋੜਸ਼. ਸੋਲਾਂ. "ਕਰ ਸੋਰਸਵੋਂ ਰਿਖਿ ਤਾਸ ਗੁਰੰ." (ਦੱਤਾਵ) ਦੱਤ ਨੇ ਉਸ ਨੂੰ ਸੋਲਵਾਂ ਗੁਰੂ ਕੀਤਾ.


ਸੋਲਵਾਂ. ਦੇਖੋ, ਸੋਰਸ ੨.


ਸੰਗ੍ਯਾ- ਸੋੜਸ਼. ਸੋਲਾਂ. "ਸੋਰਹ ਮਧੇ ਪਵਨ ਝਕੋਰਿਆ." (ਰਾਮ ਕਬੀਰ) ਸੋਲਾਂ ਬਾਰ ਓਅੰ ਮੰਤ੍ਰ ਦੇ ਜਾਪ ਨਾਲ ਪਵਨ ਨੂੰ ਚੜ੍ਹਾਇਆ.


ਦੇਖੋ, ਸੋਲਹ ਸਿੰਗਾਰ.


ਇੱਕ ਮਾਤ੍ਰਿਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ਦੋ ਪਾਦ, ਪਹਿਲੇ ਪਾਦ ਵਿੱਚ ਗਿਆਰਾਂ ਮਾਤ੍ਰਾ ਅਤੇ ਵਿਸ਼੍ਰਾਮ ਲਘੁ ਅੱਖਰ ਤੇ, ਦੂਜੇ ਵਿੱਚ ੧੩. ਮਾਤ੍ਰਾ ਅਤੇ ਵਿਸ਼੍ਰਾਮ ਗੁਰੂ ਅੱਖਰ ਪੁਰ. ਇਹ ਛੰਦ ਦੋਹੇ ਦਾ ਉਲਟ ਹੈ.#ਉਦਾਹਰਣ-#ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ,#ਨਦੀਆ ਅਤੈ ਵਾਹ, ਪਵਹਿ ਸਮੁੰਦਿ ਨ ਜਾਣੀਅਹਿ.#(ਜਪੁ)#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਾ ਛੰਦ ਦਾ ਸਿਰਲੇਖ "ਸਲੋਕ" ਭੀ ਦੇਖੀਦਾ. ਯਥਾ- ਨਰ ਚਾਹਤ ਕਛੁ ਅਉਰ, ਅਉਰੈ ਕੀ ਅਉਰੈ ਭਈ xxx (ਸ ਮਃ ੯) ਦੇਖੋ, ਡਖਣਾ.


ਇਹ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ. ਇਸ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਨਿਸਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਆਰੋਹੀ ਵਿੱਚ ਨਿਸਾਦ ਸ਼ੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਸ ਰ ਮ ਪ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਦਾ ਨੌਵਾਂ ਨੰਬਰ ਹੈ। ੨. ਦੇਖੋ, ਸੋਰਠਿ ੨.; ਦੇਖੋ, ਸੋਰਠ। ਸੁਰਾਸ੍ਟ੍ਰ (ਕਾਠੀਆਵਾੜ) ਦੀ ਵਸਨੀਕ ਇੱਕ ਰਾਜਪੂਤ ਕੰਨ੍ਯਾ, ਜਿਸ ਦਾ ਪ੍ਰੇਮ ਬੀਜੇ ਨਾਮਕ ਸੁੰਦਰ ਪੁਰਖ ਨਾਲ ਸੀ. ਇਨ੍ਹਾਂ ਨੇ ਅਨੇਕ ਦੁੱਖ ਅਤੇ ਵਿਘਨਾ ਦੇ ਹੁੰਦੇ ਆਪਣਾ ਸੱਚਾ ਪ੍ਰੇਮ ਤੋੜ ਨਿਬਾਹਿਆ. "ਸੋਰਠਿ ਬੀਜਾ ਗਾਵੀਐ ਜਸ ਸੁਘੜਾ ਬਾਤੀ." (ਭਾਗੁ).¹