Meanings of Punjabi words starting from ਸ

ਵਿ- ਸ਼ੋਰ ਕਰਨ ਵਾਲਾ. ਰੌਲੂ। ੨. ਸਾਉਰੀ. ਸ਼ਾਵਰ (ਤੰਤ੍ਰ) ਦੇ ਜਾਣਨ ਵਾਲਾ। ੩. ਸ੍ਵਰ ਦਾ ਵਿਚਾਰ ਕਰਨ ਵਾਲਾ. ਜੋ ਸੱਜੇ ਖੱਬੇ ਸੁਰ ਤੋਂ ਸ਼ੁਭ ਅਸ਼ੁਭ ਫਲ ਦਸਦਾ ਹੈ. "ਆਈ ਨ ਪੂਛ ਕਹ੍ਯੋ ਕਛੁ ਸੋਰੀ." (ਕ੍ਰਿਸਨਾਵ) ੪. ਫ਼ਾ. [سوُری] ਸੂਰੀ. ਇੱਕ ਪ੍ਰਕਾਰ ਦਾ ਤੀਰ. "ਹਾਥ ਨ ਸਾਥ ਲਗੈ ਸੁਭ ਸੋਰੀ." (ਕ੍ਰਿਸਨਾਵ)


ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ.; ਦੋਖੋ, ਸੋਰ.


ਸੋੜਸ਼. ਸੋਲਾਂ. ਦਸ ਉੱਪਰ ਛੀ- ੧੬.


ਕਾਵ੍ਯ ਗ੍ਰੰਥਾਂ ਵਿੱਚ ਲਿਖੇ ਹੋਏ ਸ਼ਰੀਰ ਦੀ ਸ਼ੋਭਾ ਨੂੰ ਵਧਾਉਣ ਵਾਲੇ ਸੋਲਾਂ ਸ਼੍ਰਿੰਗਾਰ.#ਪ੍ਰਥਮ ਸਕਲ ਸੁਚਿ ਮੱਜਨ ਅਮਲਵਾਸ#ਜਾਵਕ ਸੁਦੇਸ ਕੇਸ ਪਾਸ਼ ਕੋ ਸੁਧਾਰਬੋ,#ਅੰਗਰਾਗ ਭੂਸਣ ਵਿਵਿਧ ਮੁਖਵਾਸ ਰੰਗ#ਕੱਜਲ ਕਲਿਤ ਲੋਲ ਲੋਚਨ ਨਿਹਾਰਬੋ,#ਬੋਲਨ ਹਸਨ ਮ੍ਰਿਦੁਚਲਨ ਚਿਤੌਨ ਚਾਰੁ#ਪਲ ਪਲ ਪਤਿਵ੍ਰਤ ਪ੍ਰੀਤਿ ਪ੍ਰਤਿਪਾਰਬੋ,#ਕੇਸ਼ੋਦਾਸ ਸਵਿਲਾਸ ਕਰਹੋ ਕੁਁਵਰਿ ਰਾਧੇ!#ਇਹ ਵਿਧਿ ਸੋਰਹਿ ਸਿੰਗਾਰਨ ਸਿੰਗਾਰਬੋ#(ਰਸਿਕ ਪ੍ਰਿਯਾ).#ਸ਼ੁਚਿਤਾ ਸ਼ੀਲ ਸਨੇਹ ਗਤਿ ਚਿਤਵਨ ਬੋਲਨ ਹਾਸ,#ਕਚ ਗੁੰਥਨ ਸੀਮੰਤ ਸ਼ੁਭ ਭਾਲ ਤਿਲਕ ਸੁਖਰਾਸ,#ਭਾਲ ਤਿਲਕ ਸੁਖ ਰਾਸ ਦ੍ਰਿਗਨ ਅੰਜਨ ਅਤਿ ਸੋਹੈ,#ਭੀਰੀ ਬਦਨ ਸੁਦੇਸ਼ ਚਿਬੁਕ ਮਸਿ ਕਨ ਮਨ ਮੋਹੈ,#ਜਾਵਕ ਮਿਁਹਦੀ ਰੰਗ ਰਾਗ 'ਭਗਵਤ' ਨਿਤ ਉਚਿਤਾ,#ਯੇ ਸੋਰਹਿ ਸਿੰਗਾਰ ਮੁੱਖ ਤਾਂ ਮੇ ਵਰ ਸ਼ੁਚਿਤਾ.#"ਸੋਲਹ ਕੀਏ ਸੀਗਾਰ." (ਫੁਨਹੇ ਮਃ ੫)


ਸੋਲਾਂ ਅੰਸ਼. ਸੋਲਾਂ ਭਾਗ. ਜੈਸੇ ਰੁਪਯੇ ਨੂੰ ਸੋਲਾਂ ਆਨੇ ਦਾ ਮੰਨਕੇ ਕਿਸੇ ਵਸਤੂ ਦੀ ਪੂਰਣਤਾ ਪ੍ਰਗਟ ਕਰਨ ਲਈ ਅਸੀਂ ਆਖਦੇ ਹਾਂ ਕਿ ਇਹ ਸੋਲਾਂ ਆਨੇ ਹੈ. ਐਸੇ ਹੀ ਈਸ਼੍ਵਰ ਦੀਆਂ ਸੋਲਾਂ ਸ਼ਕਤੀਆਂ ਮੰਨੀਆਂ ਹਨ. ਬ੍ਰਹਮਵੈਵਰਤ ਪੁਰਾਣ ਵਿੱਚ ਇਹ ਸੋਲਹ ਕਲਾਂ ਹਨ-#"ਗ੍ਯਾਨ, ਧ੍ਯਾਨ, ਸ਼ੁਭ ਕਰਮ, ਹਠ, ਸੰਜਮ, ਧਰਮਰੁਦਾਨ।#ਵਿਦ੍ਯਾ, ਭਜਨ, ਸੁਪ੍ਰੇਮ, ਯਤ, ਅਧ੍ਯਾਤਮ, ਸਤਮਾਨ।#ਦਯਾ, ਨੇਮ ਅਰੁ ਚਤੁਰਤਾ ਬੁੱਧ ਸੁੱਧ ਇਹ ਜਾਨ."#ਹਿੰਦੂਮਤ ਅਨੁਸਾਰ ਇਨ੍ਹਾਂ ਵਿੱਚੋਂ ਜਿਤਨੀਆਂ ਕਲਾ ਕਿਸੇ ਅਵਤਾਰ ਵਿੱਚ ਹੋਣ. ਉਹ ਉਤਨੀ ਕਲਾ ਵਾਲਾ ਅਵਤਾਰ ਕਹਿਆ ਜਾਂਦਾ ਹੈ, ਜਿਸ ਵਿੱਚ ਸੋਲਾਂ ਹੀ ਹੋਣ ਉਹ ਪੂਰਣ ਕਲਾ ਅਵਤਾਰ ਹੈ.#ਚੰਦ੍ਰਮਾਂ ਦੀਆਂ ਭੀ ਸੋਲਾਂ ਕਲਾ ਮੰਨੀਆਂ ਹਨ-#ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, , ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਰਣਤਾ ਅਤੇ ਪੂਰਣਾਮ੍ਰਿਤਾ.#ਗੁਰੁਮਤ ਵਿੱਚ ਵਾਹਗੁਰੂ ਨੂੰ ਅਨੰਤ ਕਲਾ ਵਾਲਾ ਲਿਖਿਆ ਹੈ. "ਸੋਲਹ ਕਲਾ ਸੰਪੂਰਨ ਫਲਿਆ। ਅਨਤ ਕਲਾ ਹੁਇ ਠਾਕੁਰ ਚੜਿਆ"॥ (ਮਾਰੂ ਸੋਲਹੇ ਮਃ ੫) ਦੇਖੋ, ਚੰਦ੍ਰ ਕਲਾ


ਵਿ- ਸੋਲਾਂ ਦਾ ਸਮੁਦਾਯ। ੨. ਸੋਲਾਂ ਪਦਾਂ ਦਾ ਛੰਦ. ਸੋੜਸ਼ਪਦੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਲਹੇ ਪਦ ਪਾਏ ਜਾਂਦੇ ਹਨ. ਇਸ ਛੰਦ ਦੇ ਗ੍ਯਾਨ ਲਈ ਦੇਖੋ, ਘਨ ਕਲਾ.


ਦੇਖੋ, ਸੋਲਹ.


ਸੋਲਹਾ ਦਾ ਬਹੁ ਵਚਨ.


ਡਿੰਗ. ਬਿੱਛੂ ਦੀ ਸ਼ਕਲ ਦਾ ਜਲਜੀਵ, ਜਿਸ ਦੇ ਸੋਲਾਂ ਪੈਰ ਹੁੰਦੇ ਹਨ. ਕੇਕੜਾ.