Meanings of Punjabi words starting from ਸ

ਦੇਖੋ, ਸੋਲਹ.


ਦੇਖੋ, ਚਿੰਤਪੂਰਨੀ.


ਵ੍ਯ- ਪੂਰੀ ਤਰਾਂ. ਮੁਕੰਮਲ ਤੌਰ ਪੁਰ. ਭਾਵ- ਜਿਸ ਤਰਾਂ ਸੋਲਾਂ ਆਨੇ ਦਾ ਰੁਪਯਾ ਪੂਰਾ ਹੁੰਦਾ ਹੈ.


ਸੰਗ੍ਯਾ- ਇੱਕ ਪ੍ਰਕਾਰ ਦਾ ਵਸਤ੍ਰ, ਜਿਸ ਦੇ ਤਾਣੇ ਵਿੱਚ ਸੋਲਾਂ ਸੌ ਤੰਤੁ ਹੋਵੇ. ਜੈਸੇ- ਪੈਂਸੀ, ਛੈਸੀ ਆਦਿ ਕਹੀਦੇ ਹਨ. "ਬਹੁ ਸੂਖਮ ਜਿਹ ਸੂਤ ਸੁਹਾਵਾਹਿ। ਸੈ ਮੇ ਸੋਲਾਂਸਯਾ ਕਹਾਵਹਿ।।" (ਨਾਪ੍ਰ)


ਦੇਖੋ, ਸੋਲਹ ਸਿੰਗਾਰ.


ਦੇਖੋ, ਸੋਲਹਕਲਾ ਅਤੇ ਚੰਦ੍ਰਕਲਾ.


ਰਾਜਪੂਤ ਜਾਤਿ (ਚਾਲੂਕ੍ਯ). ਇਹ ਚੰਦ੍ਰਵੰਸ਼ੀ ਛਤ੍ਰੀ ਵਰਾਹ ਭਗਵਾਨ ਦੇ ਉਪਾਸਕ ਹੋਏ ਹਨ. ਇਸ ਵੰਸ਼ ਦੇ ਪ੍ਰਤਾਪੀ ਰਾਜੇ ਪੁਲਕੇਸ਼ੀ ਨੇ ਬਾਦਾਮੀ (ਜਿਲਾ ਬਿਜਾਪੁਰ) ਵਿੱਚ ਸਨ ੫੫੦ ਵਿੱਚ ਰਿਆਸਤ ਕਾਇਮ ਕੀਤੀ ਸੀ.