Meanings of Punjabi words starting from ਸ

ਸ਼ਯਨ. ਸੌਣਾ. "ਇਕ ਦਿਨੁ ਸੋਵਨੁ ਹੋਇਗੋ. ਲਾਂਬੇ ਗੋਡ ਪਸਾਰਿ." (ਸ. ਕਬੀਰ)


ਸੰਗ੍ਯਾ- ਸੁਵਰਣ. ਸੋਨਾ. ਸ੍ਵਰ੍‍ਣ। ੨. ਵਿ- ਸੁ- ਵਰ੍‍ਣ. ਉੱਤਮ ਵਰਣ (ਰੰਗ).


ਵਿ- ਸੁਵਰ੍‍ਣ ਦਾ ਸੁਨਹਿਰੀ। ੨. ਸੁਵਰਣਾ. ਸੁੰਦਰ ਵਰਣ (ਰੰਗ) ਵਾਲਾ. ੩. ਸੌਵੰਨੀ ਦਾ. "ਮਨੁ ਰਾਮਕਸਵਟੀ ਲਾਇਆ ਕੰਚਨ ਸੋਵਿੰਨਾ." (ਆਸਾ ਛੰਤ ਮਃ ੪) ਅਤ੍ਯੰਤ ਸ਼ੁੱਧ ਅਤੇ ਨਿਰਮਲ ਤੋਂ ਭਾਵ ਹੈ.