Meanings of Punjabi words starting from ਸ

ਦੇਖੋ, ਸੋਵਨ। ੨. ਸੁਵਰ੍‍ਣ. ਸੋਨਾ. "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀ ਹੋ." (ਵਡ ਛੰਤ ਮਃ ੪)


ਸੰ. ਸੋੜਸ਼. ਸੋਲਾਂ. ਦੇਖੋ, ਖੋੜਸ.


ਸੰ षोडश- सम्भार. ਸੋੜਸ਼- ਸੰਭਾਰ. ਪੂਜਨ ਦੇ ਸੋਲਾਂ ਸਾਮਾਨ. ਦੇਖੋ, ਖੋੜਸੋਪਚਾਰ. "ਸਾਦਰ ਸੋੜ ਸੰਭਾਰਤਿਯਤਿ ਮਤਿ ਮਾਨਵੀ." (ਗੁਪ੍ਰਸੂ) ਸਾਦਰ ਸੋੜਸ਼ ਸੰਭਾਰ ਅਤਿ ਯਤਿ ਮਤਿ ਮਾਨਵੀ.


ਵਿ- ਸੁਘ੍ਰਾਣ. ਸੁੰਘਣ ਵਾਲਾ. ਖਾਸ ਕਰਕੇ ਉਹ, ਜੋ ਜਮੀਨ ਸੁੰਘਕੇ ਪਾਣੀ ਦਾ ਮਿੱਠਾ ਅਥਵਾ ਖਾਰਾ ਹੋਣਾ ਜਮੀਨ ਗਰਭ ਵਿੱਚ ਜਾਣ ਲੈਂਦਾ ਹੈ.