Meanings of Punjabi words starting from ਸ

ਅ਼. [شوَق] ਸ਼ੌਕ਼. ਸੰਗ੍ਯਾ- ਇੱਛਾ. ਰੁਚਿ। ੨. ਪ੍ਰੇਮ. "ਭਯੋ ਸ਼ਾਹ ਕੋ ਸ਼ੌਕ ਵਿਸਾਲ." (ਗੁਪ੍ਰਸੂ)


ਦੇਖੋ, ਸਉਕਣ.


ਫ਼ਾ. [شوَقین] ਸ਼ੌਕ਼ੀਨ. ਵਿ- ਸ਼ੌਕ਼ (ਪ੍ਰੇਮ) ਰੱਖਣ ਵਾਲਾ.


ਸੰਗ੍ਯਾ- ਸੁਖਾਲ. ਆਸਾਨੀ. ਸੁਗਮਤਾ। ੨. ਸੰ. ਸੌਖ੍ਯ. ਸੁਖ. ਆਰਾਮ.


ਵਿ- ਸੁਖਾਲਾ. ਸੁਖਾਲੀ। ੨. ਸੁਖੀ.


ਦੇਖੋ, ਸੁਗਾਤ.


ਵਿ- ਸੌਗਾਤ (ਤੋਫਾ- ਭੇਟ) ਪੇਸ਼ ਕਰਨ ਵਾਲਾ. "ਤ੍ਰਿਤਿਯੇ ਨਰ ਸੌਗਾਤੀ ਜਾਨ." (ਗੁਪ੍ਰਸੂ)