Meanings of Punjabi words starting from ਗ

ਸੰਗ੍ਯਾ- ਗਰਭ ਦਾ ਘੇਰਾ. ਗਰਭਾਸ਼ਯ. "ਰੇ ਨਰ, ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ)


ਗਰਭਾਸ਼ਯ ਅਤੇ ਉਦਭਿੱਜ ਸ੍ਵੇਦਜ ਆਦਿ ਯੋਨਿ। ੨. ਗਰਭ ਵਿੱਚ ਨਿੰਮਣਾ. ਗਰਭ ਵਿੱਚ ਨਿਵਾਸ. "ਸੋ ਨਰੁ ਗਰਭਜੋਨਿ ਨਹੀ ਆਵੈ." (ਆਸਾ ਅਃ ਮਃ ੧)


ਦੇਖੋ, ਗਰਭਿਣੀ.


ਸੰਗ੍ਯਾ- ਗੁਪਤਦਾਨ. ਪੇਠੇ ਆਦਿਕ ਦੇ ਅੰਦਰ ਛੁਪਾਕੇ ਧਨ ਦਾਨ ਕਰਨਾ. "ਸੋਨਾ ਗਰਭਦਾਨ ਦੀਜੈ." (ਰਾਮ ਨਾਮਦੇਵ)


ਸੰਗ੍ਯਾ- ਹਮਲ ਦਾ ਡਿਗਣਾ. ਚਾਰ ਮਹੀਨੇ ਪਿੱਛੋਂ ਗਰਭ ਦਾ ਗਿਰਨਾ, ਇਸ ਤੋਂ ਪਹਿਲਾਂ ਸ੍ਰਾਵ ਕਹਾਉਂਦਾ ਹੈ. ਦੇਖੋ, ਗਰਭਸ੍ਰਾਵ.


ਵਿ- ਹਾਮਿਲਾ. ਗਰਭਿਣੀ. ਗੱਭਣ.


ਸੰਗ੍ਯਾ- ਗਰਭ ਵਿੱਚ ਵਾਸਾ. ਰਿਹ਼ਮ ਵਿੱਚ ਨਿਵਾਸ ਦੀ ਹਾਲਤ. "ਗਰਭਵਾਸ ਮਹਿ ਕੁਲ ਨਹਿ ਜਾਤੀ." (ਗਉ ਕਬੀਰ)


ਸੰ. ਗਰ੍‍ਭਾਸ਼ਯ. ਸੰਗ੍ਯਾ- ਗਰਭ ਦਾ ਅਸਥਾਨ. ਜਰਾਯੁ. ਬੱਚੇਦਾਨ.


ਗਰ੍‍ਭਾਸ਼ਯ ਮੇਂ. ਗਰਭ ਵਿੱਚ. "ਹੁਕਮਿ ਪਇਆ ਗਰਭਾਸਿ." (ਸ੍ਰੀ ਮਃ ੧. ਪਹਿਰੇ) "ਫਿਰ ਗਰਭਾਸਿ ਨ ਪਰਿਆ ਰੇ." (ਸ੍ਰੀ ਮਃ ੫)