Meanings of Punjabi words starting from ਜ

ਜਪਨੀਯ. ਜਪਣ ਯੋਗ੍ਯ. "ਤਿਨਿ ਹਰਿ ਜਪਿਓ ਜਪਾਨੀ." (ਧਨਾ ਮਃ ੪) ੨. ਦੇਖੋ, ਜਾਪਾਨੀ.


ਕ੍ਰਿ- ਜਪ ਕਰਾਉਣਾ. ਨਾਮ ਜਪਾਉਣਾ. "ਆਪਿ ਜਪੈ ਅਵਰਹਿ ਨਾਮ ਜਪਾਵੈ." (ਵਾਰ ਗਉ ੧. ਮਃ ੪)


ਜਾਪ ਕਰਾਉਣ ਵਾਲਾ. "ਤੂੰ ਆਪੇ ਨਾਉ ਜਪਾਵਣਿਆ." (ਮਾਝ ਅਃ ਮਃ ੩)


ਜਪਕੇ. ਜਪ ਕਰਕੇ. "ਜਪਿ ਪੂਰਨ ਹੋਏ ਕਾਮਾ." (ਸੋਰ ਮਃ ੫) ੨. ਜਪਨ ਕਰ. ਜਾਪ ਕਰ. "ਜਪਿ ਜਨ, ਸਦਾ ਸਦਾ ਦਿਨ ਰੈਣੀ." (ਸੁਖਮਨੀ) ੩. ਸੰ. ਜਪ੍ਯ. ਵਿ- ਜਪਨੇ ਯੋਗ੍ਯ. "ਜਪਿ ਜਗਦੀਸੁ ਜਪਉ ਮਨ ਮਾਹਾ." (ਜੈਤ ਮਃ ੪)


ਜਪ ਕਰਦਿਆਂ। ੨. ਜਪ ਕਰਨ ਤੋਂ। ੩. ਗ੍ਯਪਿਆਂ. ਪ੍ਰਸੰਨ ਕਰਣ ਤੋਂ. ਦੇਖੋ, ਗ੍ਯਪ ਧਾ. "ਤੇ ਸਾਧੂ ਹਰਿ ਮੇਲਹੁ ਸੁਆਮੀ! ਜਿਨ ਜਪਿਆ ਗਤਿ ਹੋਇ ਹਮਾਰੀ." (ਭੈਰ ਮਃ ੪)


ਜਪਕੁਨਿੰਦਾ. ਜਾਪਕ. "ਜਾਪ ਕੇ ਜਪਿੰਦਾ." (ਗ੍ਯਾਨ)


ਜਪੀਂ. ਜਪਾਂ. ਜਪ ਕਰਾਂ. "ਅਹਿਨਿਸਿ ਜਪੀ ਸਦਾ ਸਾਲਾਹੀ." (ਸੂਹੀ ਛੰਤ ਮਃ ੪) ੨. ਸੰ. जपि न् ਵਿ- ਜਪ ਕਰਨ ਵਾਲਾ. ਜਾਪਕ. "ਜਪੀ ਤਪੀ ਸਭ ਚਰਨੀ ਲਾਏ." (ਗੁਪ੍ਰਸੂ)


ਜਪ ਕਰੀਐ. "ਪ੍ਰੀਤਿ ਸਹਿਤ ਜਪੀਐ ਗੁਰਮੰਤ੍ਰ." (ਗੁਪ੍ਰਸੂ) ੨. ਜ- ਪੀਐ. ਜੇ ਪਾਨ ਕਰੀਏ. "ਜਪੀਐ ਨਾਮ ਜ ਪੀਐ ਅੰਨੁ." (ਗੌਂਡ ਕਬੀਰ) ਨਾਮ ਤਦ ਜਪੀਐ ਜੇ ਪਾਨ ਕਰੀਏ ਅਤੇ ਖਾਈਏ. ਖਾਨ ਪਾਨ ਬਿਨਾ ਨਾਮ ਜਪਣ ਲਈ ਦੇਹ ਸਮਰਥ ਨਹੀਂ. ਦੇਖੋ, ਅੰਨ.


ਜਪ- ਈਸ਼. ਸਾਰੇ ਜਪਾਂ ਦਾ ਸ੍ਵਾਮੀ. "ਹਰਿ ਹਰਿ ਸ਼ਬਦ ਜਪੀਸ." (ਕਾਨ ਮਃ ੪. ਪੜਤਾਲ)