Meanings of Punjabi words starting from ਝ

ਸੰਗ੍ਯਾ- ਝੁਰੇਂਵਾਂ. ਪਛਤਾਵਾ.


ਦੇਖੋ, ਝੋਲੀ. "ਜੁਗੀਆ ਅਘੋਰੀ ਮੁਹਿ ਝੋਰੀ ਮੇ ਧਰਤ ਹੈ." (ਹਨੂ)


ਸੰਗ੍ਯਾ- ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ। ੨. ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। ੩. ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. "ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ." (ਨਟ ਅਃ ਮਃ ੪) ੪. ਨਿਵਾਰਣ (ਹਟਾਉਣ) ਦਾ ਭਾਵ. "ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ." (ਭਾਗੁ ਕ) ੫. ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. "ਕਾਲਾਂ ਗੰਢੁ ਨਦੀਆਂ ਮੀਹ ਝੋਲ." (ਵਾਰ ਮਾਝ ਮਃ ੧) ੬. ਝੂਟਾ. ਹਿਲੋਰਾ. "ਮਾਇਆ ਤਾਸੁ ਨ ਝੋਲੈ ਦੇਵ." (ਬਿਲਾ ਕਬੀਰ) ੭. ਹਵਾ ਦਾ ਝੋਕਾ। ੮. ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। ੯. ਹਾਥੀ ਦਾ ਝੁੱਲ. ਝੂਲ. "ਟਿਰੜੰਤ ਟੀਕ ਝਿਰੜੰਤ ਝੋਲ." (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। ੧੦. ਖ਼ਮ. ਝੁਕਾਉ.


ਦੇਖੋ, ਝੋਲ ਅਤੇ ਝੁਲਾਰ.


ਸੰਗ੍ਯਾ- ਹਿੰਡੋਲਾ. ਝੂਲਾ। ੨. ਇੱਕ ਛੰਦ. ਦੇਖੋ, ਝੂਲਨੇ ਦਾ ਤੀਜਾ ਰੂਪ। ੩. ਚੌਥੇ ਸਤਿਗੁਰੂ ਦੀ ਮਹਿਮਾ ਵਿੱਚ ਭੱਟਾਂ ਨੇ ਵਿਖਮਪਦ "ਝੋਲਨਾ" ਰਚਿਆ ਹੈ, ਜਿਸ ਦੇ ਪੰਜ ਪਦਾਂ ਵਿੱਚ ੨੧, ੪੧, ੪੬, ੪੧ ਅਤੇ ੪੧ ਕ੍ਰਮ ਨਾਲ ਮਾਤ੍ਰਾ ਹਨ.¹#ਉਦਾਹਰਣ-#ਗੁਰੂ ਗੁਰੁ ਗੁਰੂ ਗੁਰੁ ਗੁਰੂ ਪ੍ਰਾਨੀਅਹੁ,#ਸ਼ਬਦ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ,#ਰਸਨਿ ਅਹਿ ਨਿਸਿ ਰਸੈ, ਸੱਤਿਕਰਿ ਜਾਨੀਅਹੁ,#ਫੁਨਿ ਪ੍ਰੇਮਰੰਗ ਪਾਈਐ, ਗੁਰਮੁਖਹਿ ਧਿਆਈਐ,#ਅੰਨਮਾਰਗ ਤਜਹੁ, ਭਜਹੁ ਹਰਿ ਗ੍ਯਾਨੀਅਹੁ,#ਬਚਨਗੁਰ ਰਿਦ ਧਰਹੁ ਪੰਚ ਭੂ ਬਸਿ ਕਰਹੁ,#ਜਨਮੁ ਕੁਲ ਉੱਧਰਹੁ, ਦ੍ਵਾਰਹਰਿ ਮਾਨੀਅਹੁ,#ਜਉਤ ਸਭ ਸੁੱਖ ਇਤ ਉੱਤ ਤੁਮ ਬੰਛਵਹੁ,#ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ.#(ਸਵੈਯੇ ਮਃ ੪. ਕੇ)#੪. ਕ੍ਰਿ- ਛਿੜਕਣਾ. ਤ੍ਰੌਂਕਣਾ। ੫. ਘੋਲਨਾ. ਹੱਲ ਕਰਨਾ.


ਸੰਗ੍ਯਾ- ਹਵਾ ਦਾ ਝੋਕਾ. ਬੁੱਲਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉਃ ੫) ੨. ਥੈਲਾ। ੩. ਪੱਠਿਆਂ ਦੀ ਇੱਕ ਬੀਮਾਰੀ, ਜਿਸ ਤੋਂ ਸ਼ਰੀਰ ਹਰ ਵੇਲੇ ਕੰਬਦਾ ਰਹਿੰਦਾ ਹੈ. ਫੇਟਾ. ਸੰ. ਕਲਾਯਖੰਜ. [ثلّ] ਸ਼ਲ. Palsy. ਇਹ ਵਾਤਦੋਸ ਤੋਂ ਪੱਠਿਆਂ ਦਾ ਰੋਗ ਹੈ. ਆਦਮੀ ਚਲਦਾ ਹੋਇਆ ਕੰਬਦਾ ਹੈ, ਪੈਰ ਠਿਕਾਣੇ ਤੇ ਨਹੀਂ ਟਿਕਦੇ, ਜੋੜ ਢਿੱਲੇ ਪੈ ਜਾਂਦੇ ਹਨ. ਇਸ ਦੇ ਕਾਰਣ ਹਨ- ਰੁੱਖਾ ਬਾਸੀ ਖਾਣਾ, ਬਹੁਤ ਸ਼ਰਾਬ ਪੀਣੀ, ਜਾਦਾ ਭੋਗ ਕਰਨਾ, ਬਹੁਤ ਜਗਾਣਾ, ਸ਼ਰੀਰ ਦੀ ਧਾਤੁ ਨਾਸ਼ ਹੋਣੀ, ਫਾਕੇ ਕੱਟਣੇ, ਪੱਠਿਆਂ ਤੇ ਸੱਟ ਵੱਜਣੀ, ਬਹੁਤ ਅਸਵਾਰੀ ਕਰਨੀ ਆਦਿ.#ਇਸ ਦਾ ਸਾਧਾਰਣ ਇਲਾਜ ਹੈ- ਇਰੰਡ ਦੇ ਬੀਜਾਂ ਦੀ ਗਿਰੂ ਪੀਸਕੇ ਗਊ ਦੇ ਦੁੱਧ ਵਿੱਚ ਰਿੰਨ੍ਹਕੇ ਖਾਣੀ.#ਰਾਇਸਨ (ਝੰਜਣ) ਦੇ ਬੀਜ ਚਾਰ ਤੋਲੇ, ਗੁੱਗਲ ਪੰਜ ਤੋਲੇ ਘੀ ਵਿੱਚ ਕੁੱਟਕੇ ਮਾਸ਼ੇ ਮਾਸ਼ੇ ਦੀਆਂ ਗੋਲੀਆਂ ਬਣਾਕੇ ਇੱਕ ਜਾਂ ਦੋ ਗਊ ਦੇ ਗਰਮ ਦੁੱਧ ਨਾਲ ਖਾਣੀਆਂ. ਨਾਰਾਯਣੀ ਤੇਲ ਦੀ ਮਾਲਿਸ਼ ਕਰਨੀ। ੪. ਵਿ- ਛਿੜਕਿਆ. ਦੇਖੋ, ਝੋਲਨਾ ੪. "ਚਰਣ ਧੋਇ ਚਰਣੋਦਕ ਝੋਲਾ." (ਭਾਗੁ)